ਮੁੰਬਈ (ਬਿਊਰੋ)— 'ਬਿੱਗ ਬੌਸ' ਅਤੇ 'ਝਲਕ ਦਿਖਲਾ ਜਾ' ਵਰਗੇ ਰਿਐਲਿਟੀ ਸ਼ੋਅ ਵਿਚ ਕੰਮ ਕਰ ਚੁੱਕੀ ਸੋਫੀ ਚੌਧਰੀ ਆਪਣੇ ਹੌਟ ਅੰਦਾਜ਼ ਕਾਰਨ ਸੁਰਖੀਆਂ ਵਿਚ ਬਣੀ ਹੋਈ ਹੈ। ਉਨ੍ਹਾਂ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ਦਾ ਮਾਹੌਲ ਗਰਮ ਕਰ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸੋਫੀ ਚੌਧਰੀ ਨੇ ਪਿੰਕ ਬਿਕਨੀ ਪਹਿਨੀ ਹੋਈ ਹੈ। ਕਈ ਰਿਐਲਿਟੀ ਸ਼ੋਅ ਅਤੇ ਫਿਲਮਾਂ ਵਿਚ ਨਜ਼ਰ ਆ ਚੁੱਕੀ ਸੋਫੀ ਆਪਣੀਆਂ ਤਸਵੀਰਾਂ ਕਾਰਨ ਖੂਬ ਸੁਰਖੀਆਂ ਬਟੋਰ ਰਹੀ ਹੈ। ਸੋਫੀ ਬਾਲੀਵੁੱਡ ਫਿਲਮ 'ਪਿਆਰ ਦੇ ਸਾਈਡ ਇਫੈਕਟਸ' 'ਚ ਵੀ ਕੰਮ ਕਰ ਚੁਕੀ ਹੈ। ਤੁਹਾਨੂੰ ਦੱਸ ਦੇਈਏ ਕਿ ਸੋਫੀ ਅਦਾਕਾਰਾ ਅਤੇ ਮਾਡਲ ਦੇ ਨਾਲ-ਨਾਲ ਇਕ ਸਿੰਗਰ ਵੀ ਹੈ। ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਵਿਚ ਐਕਟਿੰਗ ਦੇ ਨਾਲ ਕਈ ਗੀਤਾ ਲਈ ਪਲੇਬੈਕ ਸਿੰਗਿੰਗ ਵੀ ਕੀਤੀ ਹੈ। ਆਪਣੇ ਹੌਟ ਅੰਦਾਜ਼ ਲਈ ਫੇਮਸ ਅਦਾਕਾਰਾ ਸੋਫੀ ਨੇ ਲੰਦਨ ਆਫ਼ ਇਕੋਨੋਮਿਕਸ ਸਕੂਲ ਤੋਂ ਯੂਰੋਪੀਅਨ ਪਾਲੀਟਿਕਸ ਵਿਚ ਗਰੇਜੂਏਸ਼ਨ ਕੀਤਾ ਹੈ। ਗੱਲ ਕਰੀਏ ਸੋਫੀ ਦੇ ਸ਼ੁਰੂਆਤੀ ਕਰੀਅਰ ਦੀ ਤਾਂ ਉਨ੍ਹਾਂ ਨੇ ਸਾਲ 2002 ਐੱਮ. ਟੀ.ਵੀ. ਵਿਚ ਬਤੋਰ ਹੋਸਟ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਕਰੀਅਰ ਸ਼ੁਰੂ ਕਰਨ ਦੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਇਕ ਵੀਡੀਓ ਐਲਬਮ ਕਾਫ਼ੀ ਹਿੱਟ ਹੋਇਆ। ਇੱਥੋਂ ਉਨ੍ਹਾਂ ਦੀ ਜ਼ਿੰਦਗੀ ਨੇ ਇਕ ਨਵੀਂ ਕਰਵਟ ਲੈ ਲਈ।