FacebookTwitterg+Mail

ਜੇਠ ਦੇ ਵਿਆਹ 'ਚ ਪ੍ਰਿਅੰਕਾ ਨੇ ਦਿਖਾਇਆ ਦੇਸੀ ਅੰਦਾਜ਼, ਤਸਵੀਰਾਂ ਵਾਇਰਲ

sophie turner  joe jonas marry for a second time  priyanka chopra
30 June, 2019 02:08:40 PM

ਮੁੰਬਈ(ਬਿਊਰੋ)— ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਪ੍ਰਿਅੰਕਾ ਚੋਪੜਾ ਐਕਟਿੰਗ ਹੀ ਨਹੀਂ ਫੈਸ਼ਨ 'ਚ ਵੀ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ। ਅਦਾਕਾਰਾ ਇਨ੍ਹੀਂ ਦਿਨੀਂ ਜੇਠ ਜੋ ਜੋਨਸ ਅਤੇ ਸੋਫੀ ਟਰਨਰ  ਦੇ ਵਿਆਹ 'ਚ ਫੈਮਿਲੀ ਨਾਲ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਹਾਲ ਹੀ 'ਚ ਇਸ ਵਿਆਹ ਨਾਲ ਉਨ੍ਹਾਂ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
Punjabi Bollywood Tadka
ਪ੍ਰਿਅੰਕਾ ਚੋਪੜਾ ਇਸ ਸਮੇਂ ਫਰਾਂਸ 'ਚ ਅਮੇਰੀਕਨ ਅਦਾਕਾਰਾ ਸੋਫੀ ਟਰਨਰ ਅਤੇ ਜੇਠ ਜੋ ਜੋਨਸ ਨਾਲ ਵੈਡਿੰਗ ਸੈਰੇਮਨੀ ਨੂੰ ਇੰਜੁਆਏ ਕਰ ਰਹੀ ਹੈ। ਦੱਸ ਦੇਈਏ ਕਿ ਪ੍ਰਿਅੰਕਾ ਦੇ ਜੇਠ ਯਾਨੀ ਨਿੱਕ ਦੇ ਭਰਾ ਜੋ ਜੋਨਸ ਨੇ ਪਤਨੀ ਸੋਫੀ ਟਰਨਰ ਨਾਲ ਦੁਬਾਰਾ ਵਿਆਹ ਕੀਤਾ ਹੈ। ਇਸ ਵਿਆਹ 'ਚ ਪਰਿਵਾਰ ਦੇ ਮੈਂਬਰ ਅਤੇ ਕਾਲਜ ਫਰੈਂਡ ਹੀ ਸ਼ਾਮਿਲ ਹੋਏ ਹਨ।
Punjabi Bollywood Tadka
ਖਾਸ ਗੱਲ ਹੈ ਕਿ ਵਿਆਹ ਚਾਹੇ ਹੀ ਜੋ ਜੋਨਸ ਅਤੇ ਸੋਫੀ ਟਰਨਰ ਦਾ ਸੀ ਪਰ ਇੱਥੇ ਵੀ ਪ੍ਰਿਅੰਕਾ ਸਾਰੀ ਲਾਈਮਲਾਈਟ ਲੈ ਗਈ। ਵਿਆਹ 'ਚ ਪ੍ਰਿਅੰਕਾ ਦਾ ਅੰਦਾਜ਼ ਦੇਖ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੀ ਟਿੱਕੀਆਂ ਹੋਈਆਂ ਸਨ। ਇਸ ਵਿਆਹ 'ਚ ਪ੍ਰਿਅੰਕਾ ਵੈਸਟਰਨ ਲੁੱਕ 'ਚ ਨਹੀਂ ਸਗੋਂ ਇੰਡੀਅਨ ਆਊਟਫਿਟ ਸਾੜ੍ਹੀ 'ਚ ਨਜ਼ਰ ਆਈ।
Punjabi Bollywood Tadka
ਇਸ ਸਾੜ੍ਹੀ 'ਚ ਪ੍ਰਿਅੰਕਾ ਕਾਫੀ ਖੂਬਸੂਰਤ ਦਿਸੀ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਬਹੁਤ ਜਲਦ ਬਾਲੀਵੁੱਡ ਫਿਲਮ 'ਦਿ ਸਕਾਈ ਇਜ ਪਿੰਕ' 'ਚ ਨਜ਼ਰ ਆਵੇਗੀ।
Punjabi Bollywood Tadka

Punjabi Bollywood Tadka

Punjabi Bollywood Tadka


Tags: Sophie TurnerJoe JonasPriyanka ChopraNick JonasMarriageBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari