FacebookTwitterg+Mail

ਰਜਨੀਕਾਂਤ ਦੀ ਬੇਟੀ ਦਾ ਟੁੱਟਿਆ ਸੱਤ ਸਾਲ ਪੁਰਾਣਾ ਵਿਆਹ, ਲਿਆ ਤਲਾਕ

soundarya divorce
05 July, 2017 08:21:09 PM

ਮੁੰਬਈ— ਆਮ ਤੌਰ 'ਤੇ ਲੋਕ ਮਜ਼ਾਕ 'ਚ ਕਹਿੰਦੇ ਹਨ ਕਿ ਦੁਨੀਆ 'ਚ ਅਜਿਹਾ ਕੋਈ ਕੰਮ ਨਹੀਂ ਜੋ ਰਜਨੀਕਾਂਤ ਨਹੀਂ ਕਰ ਸਕਦੇ ਪਰ ਰਜਨੀਕਾਂਤ ਇਕ ਕੰਮ ਨਹੀਂ ਕਰ ਸਕੇ ਤੇ ਉਹ ਹੈ ਆਪਣੀ ਬੇਟੀ ਸੌਂਦਰਿਆ ਦੇ ਵਿਆਹ ਨੂੰ ਟੁੱਟਣ ਤੋਂ ਬਚਾਉਣਾ। ਚੇਨਈ ਦੀ ਫੈਮਿਲੀ ਕੋਰਟ ਨੇ ਸੌਂਦਰਿਆ ਤੇ ਅਸ਼ਵਿਨ ਰਾਜਕੁਮਾਰ ਵਲੋਂ ਦਰਜ ਕੀਤੀ ਗਈ ਤਲਾਕ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ।
ਰਜਨੀਕਾਂਤ ਤੇ ਲਤਾ ਰਜਨੀਕਾਂਤ ਦੀ ਛੋਟੀ ਬੇਟੀ ਸੌਂਦਰਿਆ ਨੇ ਸਾਲ 2010 'ਚ ਚੇਨਈ ਦੇ ਬਿਜ਼ਨੈੱਸਮੈਨ ਅਸ਼ਵਿਨ ਰਾਜਕੁਮਾਰ ਨਾਲ ਵਿਆਹ ਕਰਵਾਇਆ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੇ ਰਿਸ਼ਤੇ 'ਚ ਤਰੇੜ ਆ ਗਈ ਸੀ। ਇਸ ਕਾਰਨ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਕੀਤਾ ਤੇ ਅਦਾਲਤ 'ਚ ਪਿਛਲੇ ਸਾਲ ਦਸੰਬਰ 'ਚ ਤਲਾਕ ਦੀ ਅਰਜ਼ੀ ਦਾਖਲ ਕੀਤੀ ਸੀ।


Tags: Soundarya Rajinikanth Marriage Divorce Court