FacebookTwitterg+Mail

ਅਗਲੇ ਹਫਤੇ ਦੂਜਾ ਵਿਆਹ ਕਰਵਾਏਗੀ ਰਜਨੀਕਾਂਤ ਦੀ ਧੀ, ਟਵਿਟਰ 'ਤੇ ਦਿੱਤੀ ਜਾਣਕਾਰੀ

soundarya rajinikanth
04 February, 2019 04:26:07 PM

ਮੁੰਬਈ (ਬਿਊਰੋ) — ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ ਰਜਨੀਕਾਂਤ ਨੇ ਅੱਜ ਯਾਨੀ ਸੋਮਵਾਰ ਨੂੰ ਕਿਹਾ ਹੈ ਕਿ ਉਹ ਅਭਿਨੇਤਾ ਤੇ ਉਦਯੋਗਪਤੀ ਵਿਸ਼ਾਗਨ ਵਨੰਗਮੁਦੀ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੀ ਹੈ। ਦੱਸ ਦਈਏ ਕਿ ਉਹ 11 ਫਰਵਰੀ ਨੂੰ ਵਿਸ਼ਾਗਨ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਸੌਂਦਰਿਆ ਨੇ ਟਵੀਟ ਕਰਦੇ ਹੋਏ ਕਿਹਾ, ''ਸਿਰਫ ਇਕ ਹਫਤਾ ਬਚਿਆ ਹੈ। ਦੁਹਲਨ ਮੋਡ...ਵੈੱਡ ਵਿਸ਼ਾਗਨ ਸੌਂਦਰਿਆ।''


ਦੱਸ ਦਈਏ ਕਿ ਇਹ ਰਜਨੀਕਾਂਤ ਦੀ ਧੀ ਦਾ ਦੂਜਾ ਵਿਆਹ ਹੈ। ਸੌਂਦਰਿਆ ਨੇ ਇਸ ਤੋਂ ਪਹਿਲਾ ਉਦਯੋਗਪਤੀ ਅਸ਼ਵਿਨ ਕੁਮਾਰ ਨਾਲ 2010 'ਚ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਨੇ ਸਾਲ 2016 'ਚ ਤਲਾਕ ਦੀ ਅਰਜੀ ਦੇ ਦਿੱਤੀ ਅਤੇ ਵੱਖ ਹੋ ਗਈ। ਹਾਲਾਂਕਿ ਉਨ੍ਹਾਂ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਵੇਦ ਹੈ। ਗ੍ਰਾਫਿਕਸ ਡਿਜ਼ਾਈਨਰ ਦੇ ਤੌਰ 'ਤੇ ਅਪਣਾ ਕਰੀਅਰ ਸ਼ੁਰੂ ਕਰਨ ਵਾਲੀ ਸੌਂਦਰਿਆ ਨੇ 'ਬਾਬਾ', 'ਮਜਾ', 'ਸੰਦਾਕੋਝੀ' ਅਤੇ 'ਸ਼ਿਵਾਜੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਥੇ ਹੀ ਵਿਸ਼ਾਗਨ ਨੇ ਸਾਲ 2018 'ਚ ਤਮਿਲ ਫਿਲਮ 'ਵੰਜਾਗਰ ਉਲਾਗਮ' ਨਾਲ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


Tags: Rajinikanth Soundarya Rajinikanth Vishagan Vanangamudi Twitter Ashwin Ramkumar

Edited By

Sunita

Sunita is News Editor at Jagbani.