ਮੁੰਬਈ (ਬਿਊਰੋ) — ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ ਰਜਨੀਕਾਂਤ ਨੇ ਵਿਸ਼ਗਨ ਵੰਗਾਮੁੜੀ ਨਾਲ ਸੋਮਵਾਰ ਸਵੇਰੇ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਰਜਨੀਕਾਂਤ ਨੇ ਇਸ ਮੌਕੇ 'ਤੇ ਕਈ ਰਾਜ ਨੇਤਾਵਾਂ ਤੇ ਫਿਲਮੀ ਸੈਲੀਬ੍ਰਿਟੀਜ਼ ਨੂੰ ਸੱਦਾ ਦਿੱਤਾ ਸੀ।

ਸੱਦੇ ਨੂੰ ਸਵੀਕਾਰ ਕਰਦੇ ਹੋਏ ਤਮਿਲਨਾਡੂ ਦੇ ਮੁੱਖ ਮੰਤਰੀ ਇਡਾਪੁੱਡੀ ਕੇ. ਪਲਾਨਿਸਵਾਮੀ ਵੀ ਇਸ ਸਮਾਰੋਹ 'ਚ ਸ਼ਰੀਕ ਹੋਏ ਅਤੇ ਉਨ੍ਹਾਂ ਨੇ ਜੋੜੇ ਨੂੰ ਆਸ਼ੀਰਵਾਦ ਵੀ ਦਿੱਤਾ।

ਮੁੱਖ ਮੰਤਰੀ ਪਲਾਨਿਸਵਾਮੀ ਨਾਲ ਨਵ-ਵਿਆਹੇ ਜੋੜੇ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਹਾਲਾਂਕਿ ਬਾਅਦ 'ਚ ਰਜਨੀਕਾਂਤ ਨੇ ਇਹ ਆਖਦੇ ਹੋਏ ਅਫਵਾਹਾਂ ਨੂੰ ਵਿਰਾਮ ਲਾ ਦਿੱਤਾ ਕਿ ... ਸੌਂਦਰਿਆ ਦੇ ਵਿਆਹ ਦੇ ਆਯੋਜਨ ਦੀਆਂ ਤਿਆਰੀਆਂ ਪਿੱਛੇ ਸਭ ਤੋਂ ਅਹਿਮ ਸ਼ਖਸ ਹੈ।

ਰਜਨੀਕਾਂਤ ਨੇ ਕਿਹਾ ਕਿ ਅੱਜਕਲ ਮੈਂ ਜਿਹੜੇ ਲੋਕਾਂ ਨਾਲ ਮਿਲ ਰਿਹਾ ਹਾਂ ਉਹ ਆਪਣੀ ਬੇਟੀ ਦੇ ਵਿਆਹ ਦੇ ਸਿਲਸਿਲੇ 'ਚ ਮਿਲ ਰਿਹਾ ਹਾਂ।

ਇਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਰਜਨੀਕਾਂਤ ਦੀ ਬੇਟੀ ਦਾ ਵਿਆਹ ਕਿਸੇ ਵੱਡੇ ਫਿਲਮੀ ਈਵੈਂਟ ਤੋਂ ਘੱਟ ਨਹੀਂ ਰਹੀ।

ਇਸ ਮੌਕੇ 'ਤੇ ਕਈ ਫਿਲਮੀ ਸਿਤਾਰਿਆਂ ਨੇ ਸ਼ਿਰਕਤ ਕਰਦੇ ਦਿਖੇ।

ਸੌਂਦਰਿਆ ਰਜਨੀਕਾਂਤ ਦੇ ਵਿਆਹ 'ਚ ਸੁਪਰਸਟਾਰ ਕਮਲ ਹਾਸਨ, ਲਕਸ਼ਮੀ ਮੰਚੂ, ਅਦਿਤੀ ਰਾਓ ਹੈਦਰੀ ਤੇ ਮੰਜਿਮਾ ਮੋਹਨ ਵਰਗੇ ਕਈ ਸਿਤਾਰੇ ਪਹੁੰਚੇ।









