ਜਲੰਧਰ(ਬਿਊਰੋ)— ਸਾਊਥ ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ ਨੇ 11 ਫਰਵਰੀ ਨੂੰ ਐਕਟਰ ਵਿਸ਼ਾਗਨ ਵਨੰਗਮੁਦੀ ਨਾਲ ਸੱਤ ਫੇਰੇ ਲਏ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਰਹੀਆਂ ਹਨ। ਹੁਣ ਦੋਵੇਂ ਆਇਸਲੈਂਡ ਹਨੀਮੂਨ ਇੰਜੁਆਏ ਕਰ ਰਹੇ ਹਨ।

ਸੌਂਦਰਿਆ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ,''#Iceland #Honeymoon #Freezing #LovingIt #LivingLife #GodsAreWithUs #MissingVed ❤️❤️❤️❤️❤️❤️. ''

ਤਸਵੀਰਾਂ 'ਚ ਦੋਵਾਂ ਦੀਆਂ ਕੈਮਿਸਟ੍ਰੀ ਦੇਖਣ ਨੂੰ ਮਿਲ ਰਹੀ ਹੈ।

ਦੱਸ ਦੇਈਏ ਕਿ ਇਸ ਜੋੜੇ ਦਾ ਵਿਆਹ ਚੇਂਨ੍ਹਈ 'ਚ ਹੋਇਆ ਸੀ। ਇਸ ਤੋਂ ਬਾਅਦ ਗਰੈਂਡ ਰਿਸੈਪਸ਼ਨ ਵੀ ਰੱਖਿਆ ਗਿਆ। ਇਸ ਰਿਸੈਪਸ਼ਨ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

