ਮੁੰਬਈ- ਸਾਊਥ ਸਿਨੇਮਾ ਦੇ ਸੁਪਰਸਟਾਰ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਕਾਮਿਨੇਨੀ ਨੇ ਵਿਆਹ ਦੇ 10 ਸਾਲ ਬਾਅਦ ਇਕ ਧੀ ਨੂੰ ਜਨਮ ਦਿੱਤਾ ਹੈ। ਬੱਚੀ ਦੇ ਆਉਣ ਨਾਲ ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਹੈ। ਉਪਾਸਨਾ ਕਾਮਿਨੇਨੀ ਇਕ ਬਿਜ਼ਨੈੱਸ ਵਿਮੈਨ ਹੈ ਅਤੇ ਉਨ੍ਹਾਂ ਦੀ ਲਾਈਫਸਟਾਈਲ ਅੱਗੇ ਸਿਨੇਮਾ ਦੀਆਂ ਵੱਡੀਆਂ-ਵੱਡੀਆਂ ਹੈਰੋਇਨਾਂ ਫਿੱਕੀਆਂ ਪੈ ਜਾਣਗੀਆਂ। ਦੱਸਣਯੋਗ ਹੈ ਕਿ ਉਪਾਸਨਾ ਦੇ ਨਾਨਾ ਬਿਜ਼ਨੈੱਸ ਟਾਇਕੂਨ ਪ੍ਰਤਾਪ ਸੀ. ਰੈੱਡੀ ਹਨ, ਜੋ ਅਪੋਲੋ ਹਸਪਤਾਲ ਦੇ ਚੇਅਰਮੈਨ ਹਨ। ਇਸੇ ਹਸਪਤਾਲ 'ਚ ਰਾਮਚਰਨ ਦੀ ਧੀ ਦਾ ਜਨਮ ਹੋਇਆ ਹੈ। ਉਪਾਸਨਾ ਦੇ ਨਾਨਾ ਪ੍ਰਤਾਪ ਰੈੱਡੀ ਦੀ ਕੁੱਲ ਜਾਇਦਾਦ 21 ਹਜ਼ਾਰ ਕਰੋੜ ਰੁਪਏ ਹੈ ਅਤੇ ਉਹ ਭਾਰਤ ਦੇ 100 ਅਰਬਪਤੀਆਂ 'ਚ ਸ਼ਾਮਲ ਹਨ। ਅਪੋਲੋ ਹਸਪਤਾਲ ਦਾ ਮਾਰਕੀਟ ਕੈਪ 70 ਹਜ਼ਾਰ ਕਰੋੜ ਰੁਪਏ ਹੈ। ਇਸ 'ਚ ਰਾਮ ਚਰਨ ਦੀ ਪਤਨੀ ਦਾ ਵੀ ਹਿੱਸਾ ਹੈ ਅਤੇ ਉਹ ਅਪੋਲੋ ਹਸਪਤਾਲ ਦੀ ਉੱਪ ਪ੍ਰਧਾਨ ਹੈ ਅਤੇ ਉਨ੍ਹਾਂ ਦੀ ਮਾਂ ਸ਼ੋਭਨਾ ਅਪੋਲੋ ਹਸਪਤਾਲ ਦੀ ਕਾਰਜਕਾਰੀ ਉੱਪ ਪ੍ਰਧਾਨ ਹੈ।
ਉਪਾਸਨਾ ਨੇ ਇੰਟਰਨੈਸ਼ਨਲ ਬਿਜ਼ਨੈੱਸ ਮਾਰਕੀਟਿੰਗ ਅਤੇ ਮੈਨੇਜਮੈਂਟ 'ਚ ਗਰੈਜੂਏਸ਼ਨ ਕੀਤਾ ਹੈ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਫੈਮਿਲੀ ਬਿਜ਼ਨੈੱਸ ਨਾਲ ਜੁੜ ਗਈ। ਉਪਾਸਨਾ ਅਪੋਲੋ ਹਸਪਤਾਲ 'ਚ ਸੀਨੀਅਰ ਅਹੁਦੇ 'ਤੇ ਰਹਿਣ ਤੋਂ ਇਲਾਵਾ 'ਬੀ ਪਾਜ਼ੇਟਿਵ' ਨਾਮੀ ਅਖ਼ਬਾਰ ਦੀ ਪ੍ਰਧਾਨ ਸੰਪਾਦਕ ਵੀ ਹੈ। ਉਪਸਾਨਾ ਇਕ ਪਰਿਵਾਰਕ ਸਿਹਤ ਯੋਜਨਾ ਬੀਮਾ ਕੰਪਨੀ ਟੀ.ਪੀ.ਏ. ਦੀ ਪ੍ਰਬੰਧ ਡਾਇਰੈਕਟਰ ਵੀ ਹੈ। ਉਪਾਸਨਾ ਦੇ ਪਿਤਾ ਅਨਿਲ ਕਾਮਿਨੇਨ ਕੇ.ਈ.ਆਈ. ਗਰੁੱਪ ਦੇ ਸੰਸਥਾਪਕ ਹਨ। ਰਿਪੋਰਟਸ ਅਨੁਸਾਰ ਫੈਮਿਲੀ ਬਿਜ਼ਨੈੱਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਪਾਸਨਾ ਕਾਮਿਨੇਨੀ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਸੀ ਪਰ ਫਿਰ ਉਨ੍ਹਾਂ ਨੇ ਆਪਣਾ ਫ਼ੈਸਲਾ ਬਦਲ ਲਿਆ ਅਤੇ ਹੈਦਰਾਬਾਦ ਦੇ ਅਪੋਲੋ ਹਸਪਤਾਲ 'ਚ ਮਹਾਪ੍ਰਬੰਧਕ ਵਜੋਂ ਸ਼ਾਮਲ ਹੋ ਗਈ। ਉਪਾਸਨਾ ਆਪਣੇ ਚੈਰਿਟੀ ਕੰਮਾਂ ਲਈ ਵੀ ਜਾਣੀ ਜਾਂਦੀ ਹੈ। ਉਪਾਸਨਾ ਜਾਇਦਾਦ ਦੇ ਮਾਮਲੇ 'ਚ ਆਪਣੇ ਪਤੀ ਤੋਂ ਵੀ ਜ਼ਿਆਦਾ ਅਮੀਰ ਹੈ। ਸਟਾਰ ਵਾਈਫ਼ ਦੀ ਖ਼ੁਦ ਦੀ ਕੁੱਲ ਜਾਇਦਾਦ 1,130 ਕਰੋੜ ਰੁਪਏ ਹੈ, ਜਦੋਂ ਕਿ ਪਤੀ ਰਾਮ ਚਰਨ ਦੀ ਕੁੱਲ ਜਾਇਦਾਦ 1,370 ਰੋੜ ਰੁਪਏ ਹੈ। ਦੋਹਾਂ ਦੀ ਕੁੱਲ ਮਿਲਾ ਕੇ ਜਾਇਦਾਦ 2500 ਕਰੋੜ ਰੁਪਏ ਹੈ।