ਮੁੰਬਈ— ਦੱਖਣੀ ਭਾਰਤੀ ਅਦਾਕਾਰਾ ਚਾਰਮੀ ਕੌਰ ਦਾ ਅੱਜ ਜਨਮਦਿਨ ਹੈ। ਉਸ ਦਾ ਜਨਮ 17 ਮਈ, 1987 ਨੂੰ ਮੁੰਬਈ 'ਚ ਇਕ ਸਿੱਖ ਪਰਿਵਾਰ 'ਚ ਹੋਇਆ। 15 ਸਾਲ ਦੀ ਉਮਰ 'ਚ ਉਸ ਨੇ 'ਨੀ ਤੋਡੂ ਕਾਵਲੀ' ਨਾਮ ਦੀ ਤੇਲਗੂ ਫਿਲਮ ਨਾਲ ਆਪਣਾ ਫਿਲਮੀ ਕੈਰੀਅਰ ਸ਼ੁਰੂ ਕੀਤਾ ਸੀ। ਉਸ ਦੀ ਪਹਿਲੀ ਸਫਲ ਫਿਲਮ 'Kattuchembakam' ਸੀ। ਇਸ ਤੋਂ ਬਾਅਦ ਉਸ ਨੇ ਕਈ ਫਿਲਮਾਂ 'ਚ ਕੰਮ ਕੀਤਾ। ਜਿਨ੍ਹਾਂ ਚੋਂ 'ਮਾਸ', 'ਚੱਕਰਮ', 'ਰਗੜਾ', 'ਪਾਲੀਟਿਕਲ ਰਾਊਡੀ', 'ਲਕਸ਼ਮੀ', 'ਸਟਾਈਲ', 'ਮੰਤਰਾ', 'ਲਵ-ਕੁਝ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ।
ਦੱਸਣਾ ਚਾਹੁੰਦੇ ਹਾਂ ਕਿ ਚਾਰਮੀ ਨੇ ਬਾਲੀਵੁੱਡ 'ਚ 'ਬੁੱਢਾ ਹੋਗਾ ਤੇਰਾ ਬਾਪ' ਨਾਲ ਕਦਮ ਰੱਖਿਆ। ਉਸ ਤੋਂ ਬਾਅਦ ਉਹ ਫਿਲਮ 'ਜਿਲਾ ਗਾਜਿਆਬਾਦ' 'ਚ ਦਿਖਾਈ ਦਿੱਤੀ। ਚਾਰਮੀ ਨੇ ਸ਼ਾਹਿਦ ਕਪੂਰ ਦੀ 'ਆਰ ਰਾਜਕੁਮਾਰ' 'ਚ ਕੈਮਿਊ ਕਿਰਦਾਰ ਨਿਭਾਇਆ ਸੀ। ਅੱਗੇ ਦੱਖੋ ਉਸ ਦੀਆਂ ਕੁਝ ਖੂਬਸੂਰਤ ਤਸਵੀਰਾਂ।