FacebookTwitterg+Mail

ਆਮਿਰ ਚਾਹੁਣ ਤਾਂ ਉੱਤਰ ਪ੍ਰਦੇਸ਼ 'ਚ ਕਿਤੇ ਵੀ ਰਹਿ ਸਕਦੇ ਹਨ : ਸਪਾ

sp comes out in support of aamir over intolerance issue
25 November, 2015 10:18:02 PM
ਜੌਨਪੁਰ - ਦੇਸ਼ ਛੱਡ ਕੇ ਜਾਣ ਦੀ ਸੰਭਾਵਨਾ ਵਾਲੀ ਟਿੱਪਣੀ ਨੂੰ ਲੈ ਕੇ ਵਿਵਾਦਾਂ ਦੇ ਘੇਰੇ 'ਚ ਆਏ ਫਿਲਮ ਅਭਿਨੇਤਾ ਆਮਿਰ ਖਾਨ ਨੂੰ ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਨੇ ਅੱਜ ਸੂਬੇ 'ਚ ਕਿਤੇ ਵੀ ਰਹਿਣ ਦੀ ਖੁੱਲ੍ਹੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਆਮਿਰ ਨੂੰ ਦੇਸ਼ ਛੱਡ ਕੇ ਜਾਣ ਦੀ ਲੋੜ ਨਹੀਂ ਹੈ।
ਆਮਿਰ ਖਾਨ ਦੀ ਟਿੱਪਣੀ 'ਤੇ ਪੱਤਰਕਾਰਾਂ ਦੇ ਸਵਾਲ 'ਤੇ ਸੀਨੀਅਰ ਸਪਾ ਆਗੂ ਅਤੇ ਸੂਬਾ ਸਰਕਾਰ ਦੇ ਸੀਨੀਅਰ ਮੰਤਰੀ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ਆਮਿਰ ਨੂੰ ਦੇਸ਼ ਛੱਡ ਕੇ ਜਾਣ ਦੀ ਲੋੜ ਨਹੀਂ ਹੈ। ਉਹ ਉੱਤਰ ਪ੍ਰਦੇਸ਼ 'ਚ ਕਿਤੇ ਵੀ ਰਹਿ ਸਕਦੇ ਹਨ। ਉਨ੍ਹਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਦਾਅਵਾ ਕੀਤਾ ਕਿ 2017 'ਚ ਉਨ੍ਹਾਂ ਦੀ ਹੀ ਪਾਰਟੀ ਦੀ ਫਿਰ ਬਹੁਮਤ ਵਾਲੀ ਸਰਕਾਰ ਬਣੇਗੀ ਕਿਉਂਕਿ ਸੂਬਾ ਸਰਕਾਰ ਨੇ ਸਾਰੇ ਵਰਗਾਂ ਲਈ ਕੰਮ ਕੀਤਾ ਹੈ


Tags: ਆਮਿਰ ਖਾਨ ਸ਼ਿਵਪਾਲ ਸਿੰਘ ਯਾਦਵ Aamir Khan Shivpal Singh Yadav