FacebookTwitterg+Mail

ਸ਼ਾਹਰੁਖ ਦੀ ਸ਼ਾਨ ’ਚ ਸਜਿਆ ‘ਬੁਰਜ ਖਲੀਫਾ’, ਦੁਬਈ ਤੋਂ ਮਿਲੀ ਸਪੈਸ਼ਲ ਬਰਥਡੇ ਵਿੱਸ਼

special birthday message for shah rukh khan lights up burj khalifa
03 November, 2019 09:50:06 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਬੀਤੇ ਦਿਨ ਜਨਮਦਿਨ ਦੀ ਵਧਾਈ ਦੇਣ ਲਈ ਹਜ਼ਾਰਾਂ ਫੈਨਜ਼ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚੇ। ਸ਼ਾਹਰੁੱਖ ਨੇ ਵੀ ‘ਮੰਨਤ’ ਦੀ ਬਾਲਕਨੀ ’ਚੋਂ ਹੱਥ ਹਿਲਾ ਕੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਸੀ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਦਾ ਜਨਮਦਿਨ ਵਿਦੇਸ਼ ਵਿਚ ਧੂਮਧਾਮ ਨਾਲ ਮਨਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਨੇ ਵੀ ਬਰਥਡੇ ਦੀ ਵਧਾਈ ਦਿੱਤੀ।
Punjabi Bollywood Tadka
ਦੁਬਈ ਦੀ ‘ਬੁਰਜ ਖਲੀਫਾ’ ਵਿਚ ਸ਼ਾਹਰੁਖ ਖਾਨ ਦੇ 54ਵੇਂ ਜਨਮਦਿਨ ’ਤੇ ਵੀਡੀਓ ਚਲਾਇਆ ਗਿਆ। ਇਹ ਵੀਡੀਓ ਕਲਿੱਪ ਸਪੈਸ਼ਲ ਕਿੰਗ ਖਾਨ ਦੇ ਜਨਮਦਿਨ ਮੌਕੇ ਚਲਾਇਆ ਗਿਆ ਸੀ। ਇਸ ਖਾਸ ਪਲ ਨੂੰ ਸ਼ਾਹਰੁਖ ਖਾਨ ਨੇ ਆਪਣੇ ਟਵਿਟਰ ਹੈਂਡਲ ’ਤੇ  ਸ਼ੇਅਰ ਕੀਤਾ ਹੈ। ਸ਼ਾਹਰੁੱਖ ਨੇ ਲਿਖਿਆ, ‘‘ਮੈਨੂੰ ਇੰਨਾ ਬਰਾਇਟ ਬਣਾਉਣ ਲਈ ਧੰਨਵਾਦ ਮੋਹੰਮਦ ਅਲਬਾਰ ਅਤੇ ਬੁਰਜ ਖਲੀਫਾ। ਤੁਹਾਡਾ ਪਿਆਰ ਬੇਸ਼ਕੀਮਤੀ ਹੈ। ਵਾਹ ! ਇਹ ਅਸਲ ਵਿਚ ਬਹੁਤ ਲੰਬਾ ਹੈ। ਲਵ ਯੂ ਦੁਬਈ। ਇਹ ਮੇਰਾ ਜਨਮਦਿਨ ਹੈ ਅਤੇ ਮੈਂ ਮਹਿਮਾਨ ਹਾਂ।’’


ਅਜਿਹੀ ਸੀ ਕਿੰਗ ਖਾਨ ਦੀ ਬਰਥਡੇ ਈਵਨਿੰਗ-
ਆਪਣੇ ਬਰਥਡੇ ਈਵਨਿੰਗ ’ਤੇ ਸ਼ਾਹਰੁਖ ਖਾਨ ਬਾਂਦਰਾ ਸਥਿਤ ਸੇਂਟ ਐਂਡਰਿਊਜ ਆਡਿਟੋਰੀਅਮ ਪਹੁੰਚੇ। ਇੱਥੇ ਸ਼ਾਹਰੁਖ ਖਾਨ ਨੇ ਆਪਣੇ ਫੈਨਜ਼ ਨਾਲ ਬਰਥਡੇ ਮਨਾਇਆ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਇਹ ਵੀਡੀਓ ਸ਼ੇਅਰ ਕਰਦੇ ਹੋਏ ਸ਼ਾਹਰੁਖ ਖਾਨ ਨੇ ਲਿਖਿਆ,‘‘ਮੇਰਾ ਬਰਥਡੇ ਸਪੈਸ਼ਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ। ਇਸ ਤੋਂ ਇਲਾਵਾ ਸ਼ਾਹਰੁਖ ਖਾਨ  ਦੇ ਸਭ ਤੋਂ ਵਧੀਆ ਦੋਸਟ ਅਤੇ ਫਿਲਮ ਨਿਰਮਾਤਾ ਕਰਨ ਜੌਹਰ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ। ਕਰਨ ਨੇ ਇਕ ਸਪੈਸ਼ਲ ਲੇਟਰ ਲਿਖ ਕੇ ਉਨ੍ਹਾਂ ਨੂੰ ਬਰਥਡੇ ਵਿੱਸ਼ ਕੀਤਾ ਸੀ।


Tags: Shah Rukh KhanSpecial Birthday MessageBurj KhalifaVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari