ਮੁੰਬਈ(ਬਿਊਰੋ)— ਅਕਸਰ ਹੀ ਲੋਕ ਇਕ-ਦੂਜੇ ਤੋਂ ਵੱਖ ਹੋਣ ਤੋਂ ਬਾਅਦ ਗੱਲ ਵੀ ਕਰਨਾ ਪਸੰਦ ਨਹੀਂ ਕਰਦੇ ਪਰ ਬਾਲੀਵੁੱਡ ਐਕਟਰਸ ਕਲਕੀ ਕੋਚਲੀਨ ਤੇ ਉਸ ਦਾ ਸਾਬਕਾ ਪਤੀ ਅਨੁਰਾਗ ਕਸ਼ਯਪ ਦੋਵੇਂ ਅਜਿਹੇ ਨਹੀਂ ਹਨ। ਅਨੁਰਾਗ ਅੱਜਕਲ ਆਪਣੀ ਫਿਲਮ 'ਮਨਮਰਜ਼ੀਆਂ' ਦੇ ਪ੍ਰਮੋਸ਼ਨ 'ਚ ਕਾਫੀ ਰੁੱਝੇ ਹੋਏ ਹਨ।
ਹਾਲ ਹੀ 'ਚ ਉਸ ਨੇ ਆਪਣੀ ਫਿਲਮ ਦੀ ਇਕ ਸਪੈਸ਼ਲ ਸਕ੍ਰੀਨਿੰਗ ਰੱਖੀ ਸੀ।
'ਮਨਮਰਜ਼ੀਆਂ' ਦੀ ਸਕ੍ਰੀਨਿੰਗ 'ਤੇ ਅਨੁਰਾਗ ਅਤੇ ਕਲਕੀ ਇਕ-ਦੂਜੇ ਦੇ ਸਾਹਮਣੇ ਆ ਗਏ ਪਰ ਦੋਵਾਂ ਨੇ ਇਕ-ਦੂਜੇ ਨੂੰ ਨਜ਼ਰਅੰਦਾਜ਼ ਕਰਨ ਦੀ ਥਾਂ ਇਕ-ਦੂਜੇ ਨੂੰ ਪਿਆਰ ਨਾਲ ਗਲ ਲਾਇਆ ਅਤੇ ਮੀਡੀਆ ਨੂੰ ਪੋਜ਼ ਵੀ ਦਿੱਤੇ।
ਦੋਵਾਂ ਦੀ ਅਜੇ ਵੀ ਇਸ ਤਰ੍ਹਾਂ ਦੀ ਦੋਸਤੀ ਅਤੇ ਮੇਲ-ਮਿਲਾਪ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਦੱਸ ਦੇਈਏ ਕਿ ਕਲਕੀ ਤੇ ਅਨੁਰਾਗ ਨੇ ਸਾਲ 2011 'ਚ ਵਿਆਹ ਕਰਵਾਇਆ ਸੀ, ਜੋ ਦੋ ਸਾਲ ਵੀ ਨਹੀਂ ਚਲ ਸਕਿਆ। ਸਾਲ 2015 'ਚ ਦੋਵਾਂ ਨੇ ਤਲਾਕ ਲੈ ਲਿਆ ਅਤੇ ਵੱਖ ਹੋ ਗਏ।
ਦੋਵਾਂ ਦੇ ਤਲਾਕ ਦੀ ਵਜ੍ਹਾ 'ਗੈਂਗਸ ਆਫ ਵਾਸੇਪੂਰ' ਦੀ ਐਕਟਰਸ ਹੁਮਾ ਕੁਰੈਸ਼ੀ ਦੱਸੀ ਜਾਂਦੀ ਹੈ। ਇਸ ਤੋਂ ਪਹਿਲਾਂ ਅਨੁਰਾਗ ਦੀ ਪਤਨੀ ਆਰਤੀ ਬਜਾਜ ਸੀ, ਜਿਸ ਤੋਂ ਅਨੁਰਾਗ ਨੂੰ ਇਕ ਬੱਚਾ ਵੀ ਹੈ।
ਅਨੁਰਾਗ ਅਤੇ ਕਲਕੀ ਅਜੇ ਵੀ ਇੱਕ ਦੂਜੇ ਨੂੰ ਆਪਣਾ ਦੋਸਤ ਮੰਨਦੇ ਹਨ। ਜੋ ਚੰਗੀ ਗੱਲ ਹੈ ਅਤੇ ਲਗਦਾ ਹੈ ਦੋਵੇਂ ਰਿਤਿਕ-ਸੁਜੈਨ ਦੀ ਰਾਹ 'ਤੇ ਚਲ ਰਹੇ ਹਨ।
ਕਿਉਂਕਿ ਰਿਤਿਕ-ਸੁਜੈਨ ਵੀ ਤਲਾਕ ਤੋਂ ਬਾਅਦ ਅੱਜ ਵੀ ਇੱਕ ਦੂਜੇ ਨਾਲ ਖ਼ੂਬ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ ਅਤੇ ਖ਼ਬਰਾਂ ਨੇ ਕਿ ਰਿਤਿਕ-ਸੁਜੈਨ ਦੁਬਾਰਾ ਵਿਆਹ ਵੀ ਕਰ ਸਕਦੇ ਹਨ।