FacebookTwitterg+Mail

ਫਿਲਮ ਪੀ. ਐੱਮ. ਮੋਦੀ ਦੀ ਸਕਰੀਨਿੰਗ 'ਤੇ ਵਿਵੇਕ ਓਬਰਾਏ ਨੇ ਲਾਈ ਚਾਹ ਦੀ ਦੁਕਾਨ

special screening pm modi film
24 May, 2019 06:55:47 PM

ਜਲੰਧਰ (ਬਿਊਰੋ) - ਹਿੰਦੀ ਬਾਇਓਪਿਕ ਪੀ. ਐੱਮ. ਨਰਿੰਦਰ ਮੋਦੀ ਅੱਜ ਰਿਲੀਜ਼ ਹੋ ਚੁੱਕੀ ਹੈ ਤੇ ਕੱਲ ਮੁੰਬਈ 'ਚ ਇਸ ਦੀ ਸਪੈਸ਼ਲ ਸਕਰੀਨਿੰਗ ਕਰਵਾਈ ਗਈ। ਇਸ ਦੌਰਾਨ ਲੀਡ ਅਦਾਕਾਰ ਵਿਵੇਕ ਓਬਰਾਏ ਨੇ ਸਿਨੇਮਾ ਹਾਲ ਦੀ ਲੋਬੀ 'ਚ ਚਾਹ ਦੀ ਦੁਕਾਨ ਲੱਗਾ ਦਿੱਤੀ। ਵਿਵੇਕ ਨੇ ਉਥੇ ਪਹੁੰਚੇ ਕਲਾਕਾਰਾਂ ਨੂੰ ਆਪਣੇ ਹੱਥ ਨਾਲ ਚਾਹ ਵੰਡੀ। ਦਰਅਸਲ ਫਿਲਮ 'ਚ ਨਰਿੰਦਰ ਮੋਦੀ ਦੇ ਬਚਪਨ ਤੋਂ ਲੈ ਕੇ ਚਾਹ ਵਾਲਾ ਬਣਨ ਤੱਕ ਦੇ ਸਫਰ ਨੂੰ ਦਿਖਾਇਆ ਗਿਆ ਹੈ।ਵਿਵੇਕ ਨੇ ਇਸ ਫਿਲਮ ਨੂੰ ਚਾਹ ਵਾਲਾ ਬਣ ਕੇ ਪ੍ਰਮੋਟ ਕੀਤਾ।

Punjabi Bollywood Tadka
ਇਸ ਸਕਰੀਨਿੰਗ ਮੌਕੇ ਫਿਲਮ ਦੇ ਪ੍ਰੋਡਿਊਸਰ ਸੁਰੇਸ਼ ਓਬਰਾਏ, ਡਾਇਰੈਕਟਰ ਓਮੰਗ ਕੁਮਾਰ, ਅਦਾਕਾਰ ਮਨੋਜ ਜੋਸ਼ੀ, ਜਰੀਨਾ ਵਹਾਬ, ਵਰਖਾਸੈਨ ਗੁਪਤਾ ਤੇ ਕਿਸ਼ੋਰੀ ਸ਼ਹਾਣੇ ਨਜ਼ਰ ਆਏ । ਇਸ ਤੋਂ ਇਲਾਵਾ ਕੈਲਾਸ਼ ਖੇਰ, ਸੂਰਜ ਪੰਚੋਲੀ, ਅਸ਼ੋਕ ਪੰਡਿਤ, ਸ਼ਕਤੀ ਕਪੂਰ, ਅੰਜਾਨ ਸ਼੍ਰੀਵਾਸਤਵ ਤੇ ਇੰਦਰ ਕੁਮਾਰ ਸਮੇਤ ਕਈ ਦਿੱਗਜ ਕਲਾਕਾਰ ਮੌਜੂਦ ਸੀ।
 


Tags: PM Narendra Modi FilmVivek OberoiOmung KumarSandip SinghMumbaiBollywood Update

Edited By

Lakhan

Lakhan is News Editor at Jagbani.