ਜਲੰਧਰ (ਬਿਊਰੋ) : ਬਾਲੀਵੁੱਡ 'ਚ ਨਵੇਂ ਕਲਾਕਾਰਾਂ ਵਿਚ ਸਭ ਤੋਂ ਟੇਲੈਂਟਿਡ ਕਹੇ ਜਾਣ ਵਾਲੇ ਐਕਟਰ ਵਿੱਕੀ ਕੌਸ਼ਲ ਆਪਣੀ ਅਗਲੀ ਫਿਲਮ 'ਉੜੀ-ਦਿ ਸਰਜੀਕਲ ਸਟ੍ਰਾਈਕ' ਨਾਲ ਇਕ ਵਾਰ ਮੁੜ ਦਰਸ਼ਕਾਂ ਨੂੰ ਰੋਮਾਂਚਿਤ ਕਰਨ ਲਈ ਤਿਆਰ ਹਨ।

ਇਹ ਫਿਲਮ ਭਾਰਤ ਵਲੋਂ ਪਾਕਿਸਤਾਨ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਦਾਸਤਾਂ ਅਤੇ ਖੂਬਸੂਰਤੀ ਨਾਲ ਭਾਰਤੀ ਫੌਜ ਦੀ ਬਹਾਦਰੀ ਦੀ ਗਾਥਾ ਬਿਆਨ ਕਰਦੀ ਹੈ।

ਹਾਲ ਹੀ 'ਚ ਫਿਲਮ ਦੀ ਖਾਸ ਸਕ੍ਰੀਨਿੰਗ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।

ਵਿੱਕੀ ਕੌਸ਼ਲ, ਕ੍ਰਿਤੀ ਕੁਲਹਾਰੀ, ਈਸ਼ਾਨ ਖੱਟੜ, ਪੂਜਾ ਹੇਗੜੇ, ਯਾਮੀ ਗੌਤਮ, ਸੁਨੀਲ ਸ਼ੈੱਟੀ, ਆਯੁਸ਼ ਸ਼ਰਮਾ, ਪੰਚਾਲੀ ਸ਼ਾਹ, ਮੌਹਿਤ ਰੈਨਾ ਵਰਗੇ ਕਈ ਸਿਤਾਰੇ ਪਹੁੰਚੇ ਸਨ।

ਦੱਸ ਦਈਏ ਕਿ 18 ਸਤੰਬਰ 2016 ਨੂੰ ਉੜੀ ਹਮਲੇ ਵਿਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋਏ ਸਨ।

ਉਸ ਦੇ ਜਵਾਬ ਵਿਚ ਭਾਰਤੀ ਫੌਜ ਨੇ ਪਾਕਿਸਤਾਨ ਵਿਚ ਸਰਜੀਕਲ ਸਟ੍ਰਾਈਕ ਕੀਤੀ ਸੀ।

ਫਿਲਮ ਉਸ ਰਾਤ ਦੀ ਕਹਾਣੀ ਨੂੰ ਪਰਦੇ 'ਤੇ ਵਿਖਾਉਂਦੀ ਹੈ।

ਫਿਲਮ ਵਿਚ ਯਾਮੀ ਗੌਤਮ, ਪਰੇਸ਼ ਰਾਵਲ, ਕੀਰਤੀ ਕੁਲਹਾਰੀ ਅਤੇ ਮੋਹਿਤ ਰੈਣਾ ਦਾ ਅਹਿਮ ਰੌਲ ਹੈ।






