FacebookTwitterg+Mail

'ਕੋਰੋਨਾ' ਦੀ ਜੰਗ ਲੜਨ ਵਾਲਿਆਂ ਲਈ ਆਯੂਸ਼ਮਾਨ ਨੇ ਲਿਖੀ ਕਵਿਤਾ, ਸੋਸ਼ਲ ਮੀਡੀਆ 'ਤੇ ਹੋ ਰਹੀ ਟਰੈਂਡ

spoke of ayushman for corona warriors share poem written in his honor
11 April, 2020 02:03:40 PM

ਜਲੰਧਰ (ਵੈੱਬ ਡੈਸਕ) - ਦੇਸ਼ ਵਿਚ ਜਾਰੀ 'ਲੌਕ ਡਾਊਨ' ਵਿਚਕਾਰ ਐਕਟਰ ਆਯੂਸ਼ਮਾਨ ਖੁਰਾਣਾ ਸੋਸ਼ਲ ਮੀਡੀਆ ਦੇ ਜਰੀਏ ਫੈਨਜ਼ ਨਾਲ ਜੁੜੇ ਹੋਏ ਹਨ। ਬੀਤੇ ਦਿਨੀਂ ਉਨ੍ਹਾਂ ਨੇ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸਦੇ ਜਰੀਏ ਉਨ੍ਹਾਂ ਨੇ 'ਲੌਕ ਡਾਊਨ' ਵਿਚ ਸੇਵਾਵਾਂ ਦੇ ਰਹੇ 'ਕੋਰੋਨਾ ਵਾਇਰਸ' ਦੇ ਪ੍ਰਤੀ ਧੰਨਵਾਦ ਜਤਾਇਆ। ਦਿਲ ਛੂਹ ਲੈਣ ਵਾਲੀ ਇਕ ਕਵਿਤਾ ਦੇ ਜਰੀਏ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਅਤੇ ਕੱਚਰਾ ਚੁੱਕਣ ਵਾਲੇ ਲੋਕਾਂ ਦੇ ਪ੍ਰਤੀ ਸਮਾਜ ਨੂੰ ਆਪਣਾ ਨਜ਼ਰੀਆ ਬਦਲਣ ਨੂੰ ਕਿਹਾ।

ਦੱਸ ਦੇਈਏ ਕਿ ਇਸ ਕਵਿਤਾ ਨੂੰ ਸ਼ੇਅਰ ਕਰਦੇ ਹੋਏ ਆਯੂਸ਼ਮਾਨ ਖੁਰਾਣਾ ਨੇ ਲਿਖਿਆ, ''ਇਹ ਕਵਿਤਾ ਉਨ੍ਹਾਂ ਸਾਰੇ ਯੋਧਿਆਂ ਲਈ ਹੈ, ਜੋ ਮੋਰਚੇ 'ਤੇ ਸਾਹਮਣੇ ਖੜ੍ਹੇ ਰਹਿ ਕੇ ਸਾਡੇ ਲਈ ਲੜ ਰਹੇ ਹਨ। ਸਾਨੂੰ ਬਚਾਅ ਰਹੇ ਹਨ, ਨਾਲ ਹੀ 'ਕੋਰੋਨਾ ਵਾਇਰਸ' ਖਿਲਾਫ ਸਾਡੇ ਅਤੇ ਸਾਡੇ ਪਰਿਵਾਰਾਂ ਲਈ ਆਪਣੀ ਜਾਨ ਨੂੰ ਜ਼ੋਖਿਮ ਵਿਚ ਪਾ ਰਹੇ ਹਨ। ਮੈਂ ਆਪਣੇ ਵੱਲੋਂ ਧੰਨਵਾਦ ਕਰਨ ਲਈ ਕਵਿਤਾ ਲਿਖੀ ਹੈ। ਮੈਂ ਤੁਹਾਨੂੰ ਸਲਾਮ ਕਰਦਾ ਹਾਂ।  ਭਾਰਤ ਤੁਹਾਨੂੰ ਸਲਾਮ ਕਰਦਾ ਹੈ। ਜੈ ਹਿੰਦ।''  


Tags: Ayushman KhuranaCovid 19CorornavirusPoemShareHonorBollywood Celebrity

About The Author

sunita

sunita is content editor at Punjab Kesari