FacebookTwitterg+Mail

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

sri guru nanak dev ji
12 November, 2019 12:08:27 PM

ਮੁੰਬਈ (ਬਿਊਰੋ)- ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅੱਜ ਪੂਰੇ ਵਿਸ਼ਵ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਅੱਜ ਦੇ ਦਿਨ ਗੁਰੂ ਜੀ ਦੇ ਰੰਗ 'ਚ ਰੰਗੀਆਂ ਹੋਈਆਂ ਹਨ ਅਤੇ ਗੁਰੂ ਜੀ ਦੀ ਵਡਿਆਈ ਕਰ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ 'ਨਾਮ ਜੱਪੋ', 'ਵੰਡ ਛਕੋ', ਅਤੇ 'ਕਿਰਤ ਕਰੋ' ਦਾ ਸੰਦੇਸ਼ ਦੇ ਕੇ ਸਮਾਜ 'ਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. 'ਚ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਅਤੇ ਹਰ ਕੱਤਕ ਦੀ ਪੂਰਨਮਾਸ਼ੀ ਨੂੰ ਦੇਸ਼-ਵਿਦੇਸ਼ 'ਚ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਉੁਨ੍ਹਾਂ ਨੇ ਸਿਰਫ ਭਾਰਤ ਹੀ ਨਹੀਂ, ਸਗੋਂ ਅਫਗਾਨਿਸਤਾਨ, ਈਰਾਨ ਅਤੇ ਅਰਬ ਦੇਸ਼ਾਂ 'ਚ ਜਾ ਕੇ ਵੀ ਲੋਕਾਂ ਨੂੰ ਪਾਖੰਡ ਛੱਡ ਰੱਬ ਦੇ ਲੜ ਲੱਗਣ ਦਾ ਸੁਨੇਹਾ ਦਿੱਤਾ। ਜਿਥੇ ਗੁਰੂ ਸਹਿਬਾਨ ਦੀਆਂ ਸੰਗਤਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਬਾਲੀਵੁੱਡ ਜਗਤ ਦੀਆਂ ਹਸਤੀਆਂ ਵੀ ਇਸ ਦਿਹਾੜੇ ਨੂੰ ਸ਼ਰਧਾਪੂਰਵਕ ਮਨਾ ਰਹੀਆਂ ਹਨ।


ਬਾਲੀਵੁੱਡ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਇਸ ਸ਼ੁੱਭ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਹਿੰਦੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਭਿਨੇਤਾ ਅਮਿਤਾਬ ਬੱਚਨ ਨੇ ਟਵਿਟਰ ’ਤੇ ਲਿਖਿਆ,‘‘ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਦੇ ਇਸ ਸ਼ੁੱਭ ਦਿਨ ਦੀਆਂ ਵਧਾਈਆਂ।’’ ਇਸ ਤੋਂ ਇਲਾਵਾ ਮੇਹਾ ਮਾਲਿਨੀ, ਤਾਪਸੀ ਪਨੂੰ, ਈਸ਼ਾ ਕੋਪੀਕਰ, ਸੋਹਾ ਅਲੀ ਖਾਨ ਵਰਗੇ ਸਿਤਾਰਿਆਂ ਨੇ ਫੈਨਜ਼ ਨੂੰ ਵਧਾਈਆਂ ਦਿੱਤੀਆਂ।

Soha Ali Khan

Punjabi Bollywood Tadka

Hema Malini

Taapsee Pannu

ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਇਆ
ਜਿਉ ਕਰ ਸੂਰਜ ਨਿਕਲਿਆ
ਤਾਰੇ ਛਿਪੇ ਅੰਧੇਰ ਪਲੋਇਆ

ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ
ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆ ਹੋਣ! 🙏🏼

— taapsee pannu (@taapsee) November 12, 2019

Isha Koppikar

 

Satguru nanak pargatya miti dhund jag chanan hoa || Jyo kar suraj nikalya tare chape andher ploa || 🙏🙏 DHAN GURU NANAK DEV JI de 550th parkash purab di aap sabji nu lakh lakh wadaiyan 🙏🙏 pic.twitter.com/R8TM6mTDaP

— Isha Koppikar (@ishakonnects) November 12, 2019

Tags: Sri Guru Nanak Dev Ji550 Parkash PurabAmitabh BachchanHema MaliniSoha Ali KhanTaapsee Pannu

About The Author

Lakhan

Lakhan is content editor at Punjab Kesari