FacebookTwitterg+Mail

ਸ਼੍ਰੀ ਰੈੱਡੀ ਦਾ ਖੁਲਾਸਾ, ਕਿਹਾ-'ਨਾਮੀ ਪ੍ਰੋਡਿਊਸਰ ਦੇ ਬੇਟੇ ਨੇ ਜਬਰਨ ਬਣਾਏ ਸੰਬੰਧ'

sri reddy
10 April, 2018 02:18:26 PM

ਮੁੰਬਈ(ਬਿਊਰੋ)— ਕੁਝ ਦਿਨ ਪਹਿਲਾਂ ਤੇਲੁਗੁ ਫਿਲਮ ਦੀ ਅਦਾਕਾਰਾ ਸ਼੍ਰੀ ਰੈੱਡੀ ਸੜਕ 'ਤੇ ਕੱਪੜੇ ਉਤਾਰ ਕੇ ਚਰਚਾ 'ਚ ਆਈ ਸੀ। ਅਜਿਹਾ ਕਰਕੇ ਉਸ ਨੇ ਫਿਲਮ ਇੰਡਸਟਰੀ 'ਚ ਕਾਸਟਿੰਗ ਕਾਊਚ ਦਾ ਵਿਰੋਧ ਕੀਤਾ ਸੀ। ਹੁਣ ਉਸ ਨੇ ਇਕ ਮਸ਼ਹੂਰ ਪ੍ਰੋਡਿਊਸਰ ਦੇ ਬੇਟੇ 'ਤੇ ਸਟੂਡੀਓ 'ਚ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਣ ਦਾ ਦੋਸ਼ ਲਾਇਆ ਹੈ।
Punjabi Bollywood Tadka
ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਸ਼੍ਰੀ ਰੈੱਡੀ ਨੇ ਕਿਹਾ, ''ਮੈਂ ਇਕ ਪੀੜਤ ਹਾਂ, ਇਕ ਫਿਲਮ ਨਿਰਮਾਤਾ ਦੇ ਬੇਟੇ ਨੇ ਸਟੂਡੀਓ 'ਚ ਮੇਰਾ ਇਸਤੇਮਾਲ ਕੀਤਾ। ਸਟੂਡੀਓ ਸਰਕਾਰੀ ਹੈ, ਜੋ ਕਿ ਉਸ ਲੜਕੇ ਨੂੰ ਦਿੱਤਾ ਗਿਆ ਹੈ।'' ਸ਼੍ਰੀ ਰੈੱਡੀ ਨੇ ਇਹ ਸਵਾਲ ਚੁੱਕਿਆ ਕਿ ਆਖਿਰ ਸਰਕਾਰ ਸਟੂਡੀਓ ਕਿਉਂ ਦੇ ਰਹੀ ਹੈ।
Punjabi Bollywood Tadka
ਉਹ ਅੱਗੇ ਆਖਦੀ ਹੈ, ''ਉਹ ਮੈਨੂੰ ਸਟੂਡੀਓ 'ਚ ਲੈ ਕੇ ਜਾਂਦਾ ਸੀ ਤੇ ਮੇਰੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ। ਉਹ ਤੇਲੁਗੁ ਫਿਲਮ ਇੰਡਸਟਰੀ 'ਤੇ ਰਾਜ ਕਰਨ ਵਾਲੇ ਇਕ ਮਸ਼ਹੂਰ ਨਿਰਮਾਤਾ ਦਾ ਬੇਟਾ ਹੈ। ਉਹ ਮੈਨੂੰ ਸਟੂਡੀਓ ਆਉਣ ਲਈ ਆਖਦਾ ਸੀ ਤੇ ਮੈਂ ਕਹਿੰਦੀ ਸੀ ਕਿ ਮੈਂ ਸਿਰਫ ਗੱਲ ਕਰਨ ਆਵਾਂਗੀ ਨਾ ਕਿ ਸਰੀਰਕ ਸੰਬੰਧ ਬਣਾਉਣ ਲਈ ਪਰ ਉਥੇ ਪਹੁੰਚਣ ਤੋਂ ਬਾਅਦ ਉਹ ਮੇਰੇ 'ਤੇ ਦਬਾਅ ਬਣਾਉਂਦਾ ਸੀ।
Punjabi Bollywood Tadka
ਸ਼੍ਰੀ ਰੈੱਡੀ ਨੇ ਦੱਸਿਆ ਕਿ ਸਟੂਡੀਓ ਦਾ ਇਸਤੇਮਾਲ ਅਦਾਕਾਰਾ ਦਾ ਸ਼ੋਸ਼ਣ ਕਰਨ ਲਈ ਹੁੰਦਾ ਸੀ। ਸਰੀਰਕ ਸੰਬੰਧ ਬਣਾਉਣ ਲਈ ਸਟੂਡੀਓ ਸਭ ਤੋਂ ਵਧੀਆ ਜਗ੍ਹਾ ਹੁੰਦੀ ਹੈ। ਵੱਡੇ ਨਿਰਦੇਸ਼ਕ, ਨਿਰਮਾਤਾ ਤੇ ਐਕਟਰ ਸਟੂਡੀਓ ਨੂੰ ਜਿਸਮਫਰੋਸ਼ੀ ਦੇ ਅੱਡਿਆਂ ਵਾਂਗ ਇਸਤੇਮਾਲ ਕਰਦੇ ਹਨ। ਉਹ ਰੈੱਡ ਲਾਈਟ ਏਰੀਆ ਵਾਂਗ ਹੀ ਹੁੰਦੇ ਹਨ। ਬਿਨਾਂ ਅਗਿਆ ਕੋਈ ਅੰਦਰ ਨਹੀਂ ਆ ਸਕਦਾ ਤੇ ਨਾ ਹੀ ਪੁਲਸ ਚੈੱਕ ਕਰ ਸਕਦੀ।''
Punjabi Bollywood Tadka

ਦੱਸਣਯੋਗ ਹੈ ਕਿ ਸ਼੍ਰੀ ਰੈੱਡੀ ਨੇ 7 ਅਪ੍ਰੈਲ ਨੂੰ ਕਾਸਟਿੰਗ ਕਾਊਚ ਦਾ ਮਾਮਲਾ ਚੁੱਕਦੇ ਹੋਏ ਮੀਡੀਆ ਸਾਹਮਣੇ ਤੇਲੁਗੁ ਇੰਡਸਟਰੀ ਚੈਮਬਰ ਆਫ ਕਾਮਰਸ ਦੇ ਬਾਹਰ ਕੱਪੜੇ ਲਾਹ ਕੇ ਪ੍ਰਦਰਸ਼ਨ ਕੀਤਾ ਸੀ। ਸ਼੍ਰੀ ਰੈੱਡੀ ਦੇ ਇਸ ਤਰ੍ਹਾਂ ਜਨਤਕ ਤੌਰ 'ਤੇ ਕੱਪੜੇ ਲਾਉਣ ਤੋਂ ਬਾਅਦ ਪੁਲਸ ਨੇ ਉਸ 'ਤੇ ਮਾਮਲਾ ਦਰਜ ਕਰ ਲਿਆ ਹੈ।

Punjabi Bollywood Tadka

Punjabi Bollywood Tadka


Tags: Sri ReddychamberSexual ExploitationTelugu film industry

Edited By

Sunita

Sunita is News Editor at Jagbani.