FacebookTwitterg+Mail

ਟਾਪਲੈੱਸ ਹੋਣ ਤੋਂ ਬਾਅਦ ਅਦਾਕਾਰਾ ਨੇ ਰਾਣਾ ਡੱਗੂਬਾਤੀ ਦੇ ਭਰਾ 'ਤੇ ਲਗਾਇਆ ਗੰਭੀਰ ਦੋਸ਼

sri reddy
12 April, 2018 10:34:29 AM

ਮੁੰਬਈ(ਬਿਊਰੋ)— ਤੇਲੁਗੂ ਅਦਾਕਾਰਾ ਸ਼੍ਰੀ ਰੈੱਡੀ ਉਸ ਸਮੇਂ ਸੁਰਖੀਆਂ 'ਚ ਆਈ ਸੀ, ਜਦੋਂ ਉਨ੍ਹਾਂ ਨੇ ਤੇਲੁਗੂ ਫਿਲਮ ਇੰਡਸਟਰੀ 'ਚ ਕੰਮ ਨਾ ਮਿਲਣ ਕਾਰਨ ਪ੍ਰੋਟੈਸਟ ਕੀਤਾ ਸੀ ਅਤੇ ਇਸ ਪ੍ਰੋਟੈਸਟ ਕਾਰਨ ਉਹ ਟਾਪਲੈੱਸ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਸ਼੍ਰੀ ਰੈੱਡੀ ਨੇ ਨਿਰਮਾਤਾ ਸੁਰੇਸ਼ ਬਾਬੂ ਦੇ ਬੇਟੇ ਅਤੇ ਰਾਣਾ ਡੱਗੂਬਾਤੀ ਦੇ ਭਰਾ ਅਭਿਰਾਮ ਡੱਗੂਬਾਤੀ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਜਾਣਕਾਰੀ ਮੁਤਾਬਕ ਸ਼੍ਰੀ ਰੈੱਡੀ ਨੇ ਆਪਣੇ ਪ੍ਰੋਟੈਸਟ ਕਾਰਨ ਟਾਲੀਵੁੱਡ ਦੇ ਕਈ ਪ੍ਰੋਡਿਊਸਰਜ਼ 'ਤੇ ਕਾਸਟਿੰਗ ਕਾਊਚ ਦਾ ਦੋਸ਼ ਲਗਾਇਆ ਹੈ। ਸ਼੍ਰੀ ਰੈੱਡੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਭਿਰਾਮ ਨੇ ਉਨ੍ਹਾਂ ਦਾ ਹੈਦਰਾਬਾਦ ਦੇ ਇਕ ਸਰਕਾਰੀ ਸਟੂਡੀਓ 'ਚ ਜਿਨਸੀ ਸ਼ੋਸ਼ਣ ਕੀਤਾ ਸੀ। 

ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅਦਾਕਾਰਾ, ਜਿਨ੍ਹਾਂ ਨੇ ਕਾਸਟਿੰਗ ਕਾਊਚ ਦਾ ਖੁਲਾਸਾ ਕਰਦੇ ਹੋਏ ਵਿਵਾ ਹਰਸ਼ ਤੇ ਕਈ ਬਾਕੀ ਸਿਤਾਰਿਆਂ ਦੇ ਬਾਰੇ 'ਚ ਕਿਹਾ ਸੀ ਕਿ ਉਨ੍ਹਾਂ ਨੇ ਕਥਿਤ ਰੂਪ ਨਾਲ ਫਿਲਮ 'ਚ ਭੂਮਿਕਾਵਾਂ ਲਈ ਜਿਨਸੀ ਸੰਬੰਧਾਂ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਹਾਲ ਹੀ 'ਚ ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ ਸੁਰੇਸ਼ ਬਾਬੂ ਦੇ ਛੋਟੇ ਬੇਟੇ ਅਭਿਰਾਮ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਸੋਸ਼ਲ ਮੀਡੀਆ 'ਤੇ ਸ਼੍ਰੀ ਰੈੱਡੀ ਦਾ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ।

Punjabi Bollywood Tadka

ਇਸ ਵੀਡੀਓ 'ਚ ਉਹ ਕਹਿੰਦੀ ਨਜ਼ਰ ਆ ਰਹੀ ਹੈ ਕਿ, ''ਸੁਰੇਸ਼ ਬਾਬੂ ਨੇ ਮੈਨੂੰ ਧੋਖਾ ਦਿੱਤਾ ਹੈ। ਉੱਥੇ ਇਕ ਸਰਕਾਰੀ ਸਟੂਡੀਓ ਹੈ ਅਤੇ ਉੱਥੇ ਪ੍ਰਤਿਭਾਸ਼ਾਲੀ ਲੋਕਾਂ ਦਾ ਸਮਰਥਨ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਇਸ ਸਟੂਡੀਓ ਦਾ ਸਹੀ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ ਪਰ ਸੁਰੇਸ਼ ਬਾਬੂ ਦਾ ਛੋਟਾ ਬੇਟਾ ਅਭਿਰਾਮ ਮੈਨੂੰ ਉਸ ਸਟੂਡੀਓ 'ਚ ਲੈ ਕੇ ਗਿਆ ਅਤੇ ਉਸ ਨੇ ਮੇਰਾ ਜਿਨਸੀ ਸ਼ੋਸ਼ਣ ਕੀਤਾ। 

Punjabi Bollywood Tadka
ਇਕ ਤੇਲੁਗੂ ਟੀ. ਵੀ ਚੈਨਲ ਨਾਲ ਗੱਲ ਕਰਦੇ ਹੋਏ ਸ਼੍ਰੀ ਰੈੱਡੀ ਨੇ ਕਿਹਾ, ''ਇਹ ਸੁਰੇਸ਼ ਬਾਬੂ ਦਾ ਬੇਟਾ ਅਭਿਰਾਮ ਹੈ ਅਤੇ ਮੈਂ ਉਸ ਦੇ ਬਾਰੇ 'ਚ ਕਾਫੀ ਸਮੇਂ ਤੱਕ ਕਿਸੇ ਨੂੰ ਨਹੀਂ ਦੱਸਿਆ। ਅਭਿਰਾਮ ਕੀ ਤੁਸੀਂ ਸ਼ਰਮ ਮਹਿਸੂਸ ਨਹੀਂ ਕਰਦੇ? ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੇ ਸਟੂਡੀਓ 'ਚ ਕਿਸ ਤਰ੍ਹਾਂ ਵਿਵਹਾਰ ਕੀਤਾ ਸੀ। ਮੇਰੇ ਕੋਲ੍ਹ ਸਬੂਤ ਹੈ ਅਤੇ ਮੈਂ ਇਸ ਨੂੰ ਪਹਿਲਾਂ ਕਦੇ ਕਿਸੇ ਟੀ. ਵੀ. ਚੈਨਲ  ਨੂੰ ਨਹੀਂ ਦਿੱਤਾ ਹੈ।

ਇਹ ਦੇਖੋ ਮੇਰੇ ਕੋਲ ਇਕ ਤਸਵੀਰ ਹੈ, ਜਿਸ 'ਚ ਅਭਿਰਾਮ ਮੈਨੂੰ ਕਿੱਸ ਕਰਦੇ ਹੋਏ ਦਿਖ ਰਹੇ ਹਨ। ਹੁਣ ਅੱਗੇ ਦਾ ਕੰਮ ਦਲਿਤ ਅਤੇ ਮਹਿਲਾ ਸੰਗਠਨ ਕਰਨਗੇ। ਉਹ ਮੇਰੀ ਮਦਦ ਲਈ ਅੱਗੇ ਆਉਣਗੇ ਅਤੇ ਮੈਨੂੰ ਨਿਆਂ ਦਿਵਾਉਣਗੇ।''

Punjabi Bollywood Tadka
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੈਦਰਾਬਾਦ 'ਚ ਆਯੋਜਿਤ ਹੋਈ ਇਕ ਪ੍ਰੈੱਸ ਮੀਟ 'ਚ ਐਕਟਰ ਮੇਕਾ ਸ਼੍ਰੀਕਾਂਤ ਨੇ ਕਿਹਾ ਸੀ ਕਿ, ''ਜਿੰਨੇ ਵੀ ਕਲਾਕਾਰਾਂ ਨੇ ਸ਼੍ਰੀ ਰੈੱਡੀ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਇਸ ਐਸੋਸੀਏਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਟਾਲੀਵੁੱਡ 'ਚ ਕਦੇ ਨਹੀਂ ਹੋਈ ਹੈ। ਇੱਥੇ ਸਾਰੀਆਂ ਮਹਿਲਾਵਾਂ ਦੀ ਇੱਜ਼ਤ ਕੀਤੀ ਜਾਂਦੀ ਹੈ। ਇੰਡਸਟਰੀ ਨੇ ਸਾਰਿਆ ਲਈ ਹਮੇਸ਼ਾ ਸਨਮਾਨ ਦੀ ਭਾਵਨਾ ਰੱਖੀ ਹੈ।''


Tags: Sri ReddyChamberSexual Exploitation ToplessRana DaggubatiAbhiram DaggubatiTelugu film industry

Edited By

Chanda Verma

Chanda Verma is News Editor at Jagbani.