FacebookTwitterg+Mail

ਸ਼ਰੇਆਮ ਕੱਪੜੇ ਲਾਉਣ ਵਾਲੀ ਅਦਾਕਾਰਾ ਦਾ ਹੈਰਾਨੀਜਨਕ ਖੁਲਾਸਾ, ਹੁਣ ਅਸ਼ਲੀਲ ਚੈਟ ਕੀਤੀ ਲੀਕ

sri reddy
12 April, 2018 11:54:43 AM

ਮੁੰਬਈ/ਹੈਦਰਾਬਾਦ(ਬਿਊਰੋ)— ਇੰਨੀ ਦਿਨੀਂ ਮਲਿਆਲਮ ਅਦਾਕਾਰਾ ਸ਼੍ਰੀ ਰੈੱਡੀ ਨੇ ਫਿਲਮ ਇੰਡਸਟਰੀ 'ਚ ਤਹਿਲਕਾ ਮਚਾਇਆ ਹੋਇਆ ਹੈ। ਪਹਿਲਾਂ ਉਹ ਕਾਸਟਿੰਗ ਕਾਊਚ ਦੇ ਵਿਰੋਧ 'ਚ ਸੜਕ 'ਤੇ ਟਾਪਲੈੱਸ ਹੋ ਕੇ ਬੈਠ ਗਈ। ਇਸ 'ਤੇ ਪੁਲਸ ਨੇ ਉਸ ਖਿਲਾਫ ਐਕਸ਼ਨ ਵੀ ਲਿਆ।
Punjabi Bollywood Tadka
ਹੁਣ ਉਸ ਨੇ ਇਕ-ਇਕ ਕਰਕੇ ਵੱਡੇ ਐਕਟਰਾਂ ਦੀਆਂ ਪੋਲਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਮਸ਼ਹੂਰ ਐਕਟਰ ਸੁਰੇਸ਼ ਬਾਬੂ ਦੇ ਬੇਟੇ ਤੇ ਫਿਲਮ ਰਾਣਾ ਡੱਗੂਬਾਤੀ ਦੇ ਭਰਾ ਨੂੰ ਬਦਨਾਮ ਕੀਤਾ।
Punjabi Bollywood Tadka
ਸ਼੍ਰੀ ਰੈੱਡੀ ਨੇ ਰਾਣਾ ਡੱਗੂਬਾਤੀ ਦੇ ਭਰਾ ਅਭਿਰਾਮ ਨਾਲ ਕੁਝ ਇੰਟੀਮੇਟ ਤਸਵੀਰਾਂ ਵੀ ਲੀਕ ਕੀਤੀਆਂ। ਹਾਲ ਹੀ 'ਚ ਸ਼੍ਰੀ ਰੈੱਡੀ ਨੇ ਸੋਸ਼ਲ ਮੀਡੀਆ 'ਤੇ ਕੁਝ ਮਸ਼ਹੂਰ ਸੈਲੀਬ੍ਰਿਟੀਜ਼ ਦੇ ਨਾਲ ਹੋਈ ਅਸ਼ਲੀਲ/ਐਡਲਟ ਚੈਟ ਦੇ ਸਕ੍ਰੀਨ ਸ਼ਾਟ ਲੀਕ ਕਰ ਦਿੱਤੇ ਹਨ।
Punjabi Bollywood Tadka
ਸਕ੍ਰੀਨ ਸ਼ਾਟ ਸ਼ੇਅਰ ਕਰਦੇ ਹੋਏ ਸ਼੍ਰੀ ਰੈੱਡੀ ਨੇ ਲਿਖਿਆ, ''ਇਹ ਹੈ ਸਾਡੇ ਇੰਡੀਅਨ ਆਈਡਲ, ਸ਼ਰਮ ਆਉਣੀ ਚਾਹੀਦੀ ਤੁਹਾਨੂੰ।
Punjabi Bollywood Tadka
ਤੂੰ ਆਪਣੇ ਨਾਂ ਨਾਲੋਂ ਸ਼੍ਰੀਰਾਮ ਹਟਾ ਦੇ, ਤੂੰ ਇਸ ਦੇ ਲਾਈਕ ਨਹੀਂ ਹੈ।'' ਹੁਣ ਸ਼੍ਰੀ ਰੈੱਡੀ ਦੇ ਇਹ ਸਕ੍ਰੀਨ ਸ਼ਾਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ।
Punjabi Bollywood Tadka
ਹਾਲਾਂਕਿ ਇਸ ਚੈਟ ਨਾਲ ਇਹ ਸਾਬਿਤ ਨਹੀਂ ਹੋ ਰਿਹਾ ਹੈ ਕਿ ਕਿਸੇ ਨੇ ਉਸ ਨੂੰ ਸੰਬੰਧ ਬਣਾਉਣ ਲਈ ਮਜ਼ਬੂਰ ਕੀਤਾ ਹੈ। ਇਸ 'ਚ ਵੀਵਾ ਹਰਸ਼ ਦਾ ਨਾਂ ਵੀ ਸ਼ਾਮਲ ਹੈ। ਸ਼੍ਰੀ ਰੈੱਡੀ ਪਿਛਲੇ ਸ਼ਨੀਵਾਰ ਤੋਂ ਲਗਾਤਾਰ ਚਰਚਾ 'ਚ ਬਣੀ ਹੋਈ ਹੈ।
Punjabi Bollywood Tadka
ਸ਼੍ਰੀ ਰੈੱਡੀ ਨੇ ਤੇਲੁਗੁ ਫਿਲਮ ਚੈਂਬਰਸ ਐਸੋਸੀਏਸ਼ਨ ਦਫਤਰ ਦੇ ਬਾਹਰ ਕਾਸਟਿੰਗ ਕਾਊਚ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਇਸ ਲਈ ਉਹ ਟਾਪਲੈੱਸ ਵੀ ਹੋ ਗਈ ਸੀ।
Punjabi Bollywood Tadka
ਸ਼੍ਰੀ ਰੈੱਡੀ ਨੇ ਦੋਸ਼ ਲਾਇਆ ਸੀ ਕਿ ਇੰਡਸਟਰੀ ਦੇ ਵੱਡੇ-ਵੱਡੇ ਡਾਇਰੈਕਟਰ ਪ੍ਰੋਡਿਊਸਰ ਨੇ ਕੰਮ ਦੇਣ ਬਹਾਨੇ ਮੇਰਾ ਜਿਨਸੀ ਸ਼ੋਸ਼ਣ ਕੀਤਾ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਮੈਨੂੰ ਕੰਮ ਨਹੀਂ ਦਿੱਤਾ।
Punjabi Bollywood Tadka
ਦੱਸਣਯੋਗ ਹੈ ਕਿ ਸ਼੍ਰੀ ਰੈੱਡੀ ਦੀਆਂ ਅਜਿਹੀਆਂ ਹਰਕਤਾਂ ਦੇਖਦੇ ਹੋਏ ਮਕਾਨ ਮਾਲਕ ਨੇ ਹੈਦਰਾਬਾਦ ਵਾਲਾ ਘਰ ਖਾਲੀ ਕਰਨ ਨੂੰ ਕਿਹਾ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਆਪਣੇ ਫੇਸਬੁੱਕ ਅਕਾਊਂਟ 'ਤੇ ਦਿੱਤੀ।
Punjabi Bollywood Tadka

Punjabi Bollywood Tadka

Punjabi Bollywood Tadka

 

 


Tags: Sri ReddyChamberSexual ExploitationToplessRana DaggubatiAbhiram DaggubatiPrivate Chat LeakTelugu Film Industry

Edited By

Sunita

Sunita is News Editor at Jagbani.