ਮੁੰਬਈ— ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾ ਹੀ ਜਾਹਨਵੀ ਕਪੂਰ ਕਾਫੀ ਮਸ਼ਹੂਰ ਹੋ ਗਈ ਹੈ। ਇਥੋ ਤੱਕ ਕੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਮੰਮੀ ਦੇ ਨਕਸ਼ੇ ਕਦਮ 'ਤੇ ਚੱਲ ਰਹੀ ਹੈ। ਹਾਲਾਂਕਿ ਇੰਨਾਂ ਖਬਰਾਂ ਨੇ ਸ਼੍ਰੀਦੇਵੀ ਨੂੰ ਕਾਫੀ ਬੇਟੈਨ ਕਰ ਦਿੱਤਾ ਸੀ। ਅਜਿਹਾ ਅਸੀਂ ਨਹੀਂ ਸਗੋਂ ਆਪ ਸ਼੍ਰੀਦੇਵੀ ਨੇ ਕਿਹਾ ਹੈ।
ਆਏ ਦਿਨ ਹੀ ਜਾਹਨਵੀ ਕਪੂਰ ਦੇ ਖੂਬਸੂਰਤੀ ਦੇ ਕਿੱਸੇ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ, ਫਿਰ ਭਾਵੇਂ ਮੌਕਾ ਕੋਈ ਵੀ ਕਿਉਂ ਨਾ ਹੋ ਪਰ ਹਾਲ ਹੀ 'ਚ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਮੌਮ ਸ਼੍ਰੀਦੇਵੀ ਨੇ ਕਿਹਾ, ''ਮੀਡੀਆ 'ਚ ਆਈਆਂ ਖਬਰਾਂ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਹੈ, ਜਿਸ 'ਚ ਇਹ ਕਿਹਾ ਗਿਆ ਸੀ ਕਿ ਇਕ ਪ੍ਰਾਈਵੇਟ ਪਾਰਟੀ 'ਚ ਜਾਹਨਵੀ ਰਣਬੀਰ ਕਪੂਰ ਨਾਲ ਫਲਰਟ ਕਰ ਰਹੀ ਸੀ।
ਡੀ. ਐੱਨ. ਏ. ਵੈੱਬਸਾਈਡ 'ਚ ਛਪੀ ਖਬਰ ਮੁਤਾਬਕ, ਸ਼੍ਰੀਦੇਵੀ ਨੇ ਆਪਣੀ ਬੇਟੀ ਜਾਹਨਵੀ ਅਤੇ ਪਾਰਟੀ ਦੀ ਰਾਤ ਦੀ ਕਹਾਣੀ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤੀ। ਸ਼੍ਰੀਦੇਵੀ ਨੇ ਇਸ ਪੂਰੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ, ''ਜਦੋਂ ਉਨ੍ਹਾਂ ਨੇ ਜਾਹਨਵੀ ਤੋਂ ਇਸ ਖਬਰ ਦੀ ਸੱਚਾਈ ਜਾਣਨੀ ਚਾਹੀ ਤਾਂ ਉਸ ਨੇ ਇਸ ਖਬਰ ਤੋਂ ਪੂਰੀ ਤਰ੍ਹਾਂ ਪੱਲਾ ਝਾੜ ਲਿਆ। ਜਾਹਨਵੀ ਨੇ ਮੈਨੂੰ ਦੱਸਿਆ ਕਿ ਉਹ ਡਾਇਰੈਕਟਰ ਗੌਰੀ ਸ਼ਿੰਦੇ ਨਾਲ ਕੀਤੀ ਸੀ ਪਰ ਉਸ ਸਮੇਂ ਮੈਂ ਉਸ ਨੂੰ ਟੋਕਦੇ ਹੋਏ ਕਿਹਾ ਕਿ ਜੇਕਰ ਤੁਸੀਂ ਉਹੀ ਕਰਨਾ ਚਾਹੁੰਦੀ ਹੋ, ਜੋ ਮੈਂ ਕੀਤਾ ਤਾਂ ਤੁਹਾਨੂੰ ਸਾਰੀਆਂ ਚੀਜਾਂ ਝੱਲਣ ਲਈ ਤਿਆਰ ਹੋਣਾ ਪਵੇਗਾ।''