FacebookTwitterg+Mail

Pics : ਸ੍ਰੀਦੇਵੀ ਨੇ ਬੇਟੀਆਂ ਨਾਲ ਮਿਲ ਕੇ ਕੁਝ ਇਸ ਅੰਦਾਜ਼ 'ਚ ਸੈਲੀਬ੍ਰੇਟ ਕੀਤਾ ਪਤੀ ਬੋਨੀ ਕਪੂਰ ਦਾ ਬਰਥਡੇ

sridevi
13 November, 2017 01:35:50 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਨੇ ਬੀਤੀ ਰਾਤ ਆਪਣੇ ਪਤੀ ਅਤੇ ਫਿਲਮ ਨਿਰਮਾਤਾ ਬੋਨੀ ਕਪੂਰ ਦਾ 62ਵਾਂ ਜਨਮਦਿਨ ਮਨਾਇਆ। ਸ਼੍ਰੀਦੇਵੀ ਦੀ ਇਸ ਪਾਰਟੀ 'ਚ ਉਨ੍ਹਾਂ ਦੇ ਕਈ ਕਰੀਬੀ ਦੋਸਤ ਸ਼ਾਮਿਲ ਹੋਏ। ਬੋਨੀ ਕਪੂਰ ਦੇ ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਉਨ੍ਹਾਂ ਨਾਲ ਦੋਵੇਂ ਬੇਟੀਆਂ ਖੁਸ਼ੀ ਅਤੇ ਜਾਹਨਵੀ ਕਪੂਰ ਵੀ ਸਨ।

Punjabi Bollywood Tadka

ਇਸ ਬਰਥਡੇ ਪਾਰਟੀ ਦੀਆਂ ਤਸਵੀਰਾਂ ਨੂੰ ਸ਼੍ਰੀਦੇਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਖੁਸ਼ੀ ਅਤੇ ਜਾਹਨਵੀ ਦੋਵੇਂ ਹੀ ਪਾਪਾ ਬੋਨੀ ਕਪੂਰ ਨਾਲ ਬਰਥਡੇ ਸੈਲੀਬ੍ਰੇਟ ਕਰਦੀਆਂ ਨਜ਼ਰ ਆ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਸ਼੍ਰੀਦੇਵੀ ਨੇ ਬੋਨੀ ਕਪੂਰ ਦਾ ਜਨਮਦਿਨ ਚੇਨਈ ਦੇ ਘਰ 'ਚ ਸੈਲੀਬ੍ਰੇਟ ਕੀਤਾ ਹੈ। ਇਸ ਪਾਰਟੀ 'ਚ ਦਿਗਜ ਮਿਊਜ਼ਿਕ ਡਾਇਰੈਕਟਰ ਏ. ਆਰ. ਰਹਿਮਾਨ, ਅਭਿਨੇਤਰੀ ਸ਼ਬਾਨਾ ਆਜ਼ਮੀ, ਡਿਜ਼ਾਈਨਰ ਮਨੀਸ਼ ਮਲਹੋਤਰਾ ਸਮੇਤ ਕਈ ਕਰੀਬੀ ਲੋਕ ਸ਼ਾਮਿਲ ਹੋਏ ਸਨ।
Punjabi Bollywood Tadka


Tags: Sridevi Boney Kapoor Birthday Party jhanvi kapoor Khushi Kapoor Bollywood Actress