ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਹਾਨਾਇਕਾ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਜਿਥੇ ਬਾਲੀਵੁੱਡ ਸਦਮੇ 'ਚ ਹੈ, ਉਥੇ ਹੀ ਦੱਖਣੀ ਫਿਲਮ ਇੰਡਸਟਰੀ ਵੀ ਆਪਣੀ ਸਟਾਰ ਨੂੰ ਗੁਵਾਹ ਕੇ ਦੁੱਖੀ ਹੈ। ਸ਼੍ਰੀਦੇਵੀ ਨੂੰ ਭਾਵੁਕ ਸ਼ਰਧਾਂਜਲੀ ਦੇਣ ਲਈ ਦੱਖਣ ਫਿਲਮ ਇੰਡਸਟਰੀ ਦੇ ਲੋਕਾਂ ਨੇ ਇਕ ਸਮਾਰੋਹ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਦਾ ਮੁੱਖ ਰੂਪ 'ਚ ਆਯੋਜਨ ਮਸ਼ਹੂਰ ਪ੍ਰੋਡਿਊਸਰ ਤੇ ਸਾਂਸਦ ਟੀ. ਸੁਬਾਰਾਮੀ ਰੈੱਡੀ ਹੈ। ਸ਼੍ਰੀਦੇਵੀ ਨੇ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਦੱਖਣ ਤੋਂ ਹੀ ਕੀਤੀ ਸੀ। ਆਪਣੇ ਫਿਲਮੀ ਕਰੀਅਰ 'ਚ ਸ਼੍ਰੀਦੇਵੀ ਨੇ 63 ਹਿੰਦੀ, 62 ਤੇਲੁਗੁ, 58 ਤਮਿਲ, 21 ਮਲਿਆਲਮ ਤੇ ਕੁਝ ਕੰਨੜ ਫਿਲਮਾਂ 'ਚ ਵੀ ਕੰਮ ਕੀਤਾ ਸੀ। ਸ਼੍ਰੀਦੇਵੀ ਦੇ ਕਰੀਅਰ 'ਚ ਦੱਖਣ ਦੀਆਂ ਫਿਲਮਾਂ ਦਾ ਮੁੱਖ ਯੋਗਦਾਨ ਰਿਹਾ ਹੈ। ਖੁਦ ਦੱਖਣ ਇੰਡਸਟਰੀ ਨਾਲ ਉਨ੍ਹਾਂ ਦਾ ਮੋਹ ਕਾਫੀ ਦਿਖਦਾ ਸੀ। ਉਨ੍ਹਾਂ ਨੇ ਆਪਣੇ ਕਮਬੈਕ 'ਚ ਹਿੰਦੀ ਫਿਲਮਾਂ ਨਾਲ ਤਮਿਲ ਵੀ ਕੀਤੀ ਸੀ।
ਦੱਸਣਯੋਗ ਗੈ ਕਿ ਇਸੇ ਯੋਗਦਾਨ ਨੂੰ ਦੇਖਦੇ ਹੋਏ ਹੀ ਦੱਖਣ ਇੰਡਸਟਰੀ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਜਾ ਰਹੀ ਹੈ। ਉਨ੍ਹਾਂ ਦੀ ਸ਼ਰਧਾਂਜਲੀ ਸਭਾ ਵੀਰਵਾਰ ਨੂੰ ਕਰੀਬ 6:30 ਵਜੇ ਹੈਦਰਾਬਾਦ ਦੇ ਹਾਇਤ ਹੋਟਲ 'ਚ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਥੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਦੱਖਣ ਦੀਆਂ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰਨਗੀਆਂ।