FacebookTwitterg+Mail

ਬਾਲੀਵੁੱਡ ਦੀ 'ਚਾਂਦਨੀ' ਨੇ 4 ਸਾਲ ਪਹਿਲਾਂ ਕਰਵਾਇਆ ਸੀ ਇਹ ਫੋਟੋਸ਼ੂਟ

sridevi
04 March, 2018 03:55:17 PM

ਮੁੰਬਈ(ਬਿਊਰੋ)— ਰੂਪਹਲੇ ਪਰਦੇ ਦੀ ਖੂਬਸੂਰਤ ਅਦਾਕਾਰਾ ਸ਼੍ਰੀਦੇਵੀ ਨੇ ਆਪਣੀ ਸਾਦਗੀ ਤੇ ਅਦਾਕਾਰੀ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਣ ਨਾਲ ਇੰਡਸਟਰੀ 'ਚ ਲਗਭਗ 4 ਦਹਾਕਿਆਂ ਤੱਕ ਰਾਜ਼ ਕੀਤਾ। ਸਿਰਫ ਫਿਲਮਾਂ 'ਚ ਹੀ ਨਹੀਂ ਸਗੋਂ ਰੈਂਪ ਵਾਕ ਤੋਂ ਲੈ ਕੇ ਮੈਗਜ਼ੀਨਸ ਦੇ ਫੋਟੋਸ਼ੂਟ 'ਚ ਵੀ ਉਨ੍ਹਾਂ ਨੇ ਹਮੇਸ਼ਾ ਜਲਵਾ ਬਿਖੇਰਿਆ।
Punjabi Bollywood Tadka

ਐਵਾਰਡ ਨਾਈਟ ਹੋਵੇ ਜਾਂ ਫਿਰ ਰੈੱਡ ਕਾਰਪੇਟ ਹਰ ਥਾਂ ਉਹ ਡਿਜ਼ਾਈਨਰ ਮਨੀਸ਼ ਮਲਹੋਤਰਾ ਤੋਂ ਲੈ ਕੇ ਸੱਬਿਆਸਾਚੀ ਦੇ ਖੂਬਸੂਰਤ ਲਹਿੰਗਿਆਂ ਤੇ ਸਾੜ੍ਹੀਆਂ 'ਚ ਗਲੈਮਰਸ ਅੰਦਾਜ਼ 'ਚ ਨਜ਼ਰ ਆਈ ਪਰ ਸਾਲ 2013 'ਚ 'ਵੋਗ' ਲਈ ਕਰਵਾਏ ਗਏ ਫੋਟੋਸ਼ੂਟ 'ਚ ਉਹ ਸੱਜ ਰਹੀ ਸੀ।
Punjabi Bollywood Tadka

'ਲਾਈਫਸਟਾਈਲ ਮੈਗਜ਼ੀਨ ਵੋਗ' ਦੇ ਭਾਰਤੀ ਐਡੀਸ਼ਨ ਲਈ ਕਰਵਾਏ ਗਏ ਇਸ ਫੋਟਸ਼ੂਟ ਦੇ ਸਮੇਂ ਸ਼੍ਰੀਦੇਵੀ ਦੀ ਉਮਰ 50 ਸਾਲ ਸੀ ਤੇ ਉਹ ਇੰਨੀ ਖੂਬਸੂਰਤ ਦਿਖਦੀ ਸੀ ਕਿ ਉਨ੍ਹਾਂ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਆਖ ਸਕਦਾ ਸੀ ਕਿ ਉਨ੍ਹਾਂ ਦੀ ਉਮਰ ਕਿੰਨੀ ਹੈ।
Punjabi Bollywood Tadka

ਇਸ ਫੋਟੋਸ਼ੂਟ 'ਚ ਸ਼੍ਰੀਦੇਵੀ ਨਾ ਸਿਰਫ ਆਪਣੀ ਸੁੰਦਰਤਾ ਨੂੰ ਲੈ ਸਗੋਂ ਇਸ ਦੀ ਥੀਮ ਨੂੰ ਲੈ ਕੇ ਵੀ ਚਰਚਾ 'ਚ ਰਹੀ ਸੀ।
Punjabi Bollywood Tadka

50 ਸਾਲ ਦੀ ਉਮਰ 'ਚ ਇਸ ਬੋਲਡ ਫੋਟੋਸ਼ੂਟ ਨੂੰ ਕਰਕੇ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਉਹ ਬਾਲੀਵੁੱਡ ਦੀਆਂ ਨਵੀਆਂ ਅਦਾਕਾਰਾਂ ਤੋਂ ਕਿਸੇ ਮੁਕਾਬਲੇ ਘੱਟ ਨਹੀਂ। ਰੂਪ ਕੀ ਰਾਣੀ ਸ਼੍ਰੀਦੇਵੀ ਦੇ ਇਸ ਫੋਟੋਸ਼ੂਟ 'ਚ ਡਰੈੱਸਿੰਗ ਸਟਾਈਲ ਕਾਬੀਲੇ ਤਾਰੀਫ ਹੈ।
Punjabi Bollywood Tadka

ਇਸ ਫੋਟੋਸ਼ੂਟ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਨ੍ਹਾਂ ਨੇ ਇਸ ਬੋਲਡ ਥੀਮ ਨੂੰ ਗ੍ਰੇਸਫੁੱਲੀ ਕੈਰੀ ਕੀਤਾ ਸੀ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।
Punjabi Bollywood Tadka


Tags: SrideviVogue MagazineManish MalhotraBoney KapoorJanhvi KapoorDhadakDubaiChandniKhushi Kapoor

Edited By

Sunita

Sunita is News Editor at Jagbani.