FacebookTwitterg+Mail

ਫਿਰ ਪਰਦੇ 'ਤੇ ਦਿਖੇਗੀ 'ਹਵਾ ਹਵਾਈ', ਇਹ ਅਦਾਕਾਰਾ ਨਿਭਾ ਸਕਦੀ ਹੈ ਸ਼੍ਰੀਦੇਵੀ ਦਾ ਕਿਰਦਾਰ

sridevi
19 March, 2018 12:52:19 PM

ਮੁੰਬਈ (ਬਿਊਰੋ)— ਹਿੰਦੀ ਸਿਨੇਮਾ ਦੀ ਫੀਮੇਲ ਸੁਪਰਸਟਾਰ ਸ਼੍ਰੀਦੇਵੀ ਦੇ ਅਚਾਨਕ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਅਨਸੁਣੀਆਂ ਕਹਾਣੀਆਂ ਇਕ ਵਾਰ ਫਿਰ ਸੁਣਨ ਨੂੰ ਮਿਲ ਸਕਦੀਆਂ ਹਨ। ਉਨ੍ਹਾਂ ਦੇ ਜੀਵਨ ਦੇ ਕੁਝ ਅਣਸੁਣੇ ਪਹਿਲੂਆਂ ਨੂੰ ਪਰਦੇ 'ਤੇ ਕਹਿ ਸਕਦੇ ਹਨ ਫਿਲਮ ਮੇਕਰ ਹੰਸਲ ਮਹਿਤਾ। ਦਰਅਸਲ ਅਨੌਖੇ ਅਭਿਨਏ ਅਤੇ ਦਿਲਕਸ਼ ਅਦਾਵਾਂ ਦੀ ਧਨੀ 'ਹਵਾ-ਹਵਾਈ' ਦੀ ਜ਼ਿੰਦਗੀ 'ਤੇ ਹੁਣ ਇਕ ਫਿਲਮ ਬਨਣ ਜਾ ਰਹੀ ਹੈ। ਅਜਿਹੀਆਂ ਖਬਰਾਂ ਹਨ ਕਿ ਸ਼੍ਰੀਦੇਵੀ ਦੀ ਜ਼ਿੰਦਗੀ 'ਤੇ ਡਾਇਰੈਕਟਰ ਹੰਸਲ ਮਹਿਤਾ ਫਿਲਮ ਬਣਾਉਣ ਜਾ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ 'ਹਵਾ-ਹਵਾਈ' ਇਕ ਵਾਰ ਫਿਰ ਦਰਸ਼ਕਾਂ ਸਾਹਮਣੇ ਹੋਵੇਗੀ। 
Punjabi Bollywood Tadkaਇਕ ਰਿਪੋਰਟ ਮੁਤਾਬਕ ਡਾਇਰੈਕਟਰ ਹੰਸਲ ਮਹਿਤਾ ਸ਼੍ਰੀਦੇਵੀ ਨਾਲ ਇਕ ਫਿਲਮ ਬਣਾਉਣ ਵਾਲੇ ਸਨ ਇਸ ਨੂੰ ਲੈ ਕੇ ਉਹ ਸ਼੍ਰੀਦੇਵੀ ਨੂੰ ਅਪ੍ਰੋਚ ਹੀ ਕਰਨ ਵਾਲੇ ਸਨ ਪਰ ਉਸ ਤੋਂ ਪਹਿਲਾਂ ਦੁਬਈ ਦੇ ਇਕ ਹੋਟਲ ਦੇ ਬਾਥਟਬ ਵਿਚ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹੰਸਲ ਨੂੰ ਇਸ ਗੱਲ ਦਾ ਹਮੇਸ਼ਾ ਅਫ਼ਸੋਸ ਰਹੇਗਾ ਕਿ ਉਹ ਸ਼੍ਰੀਦੇਵੀ ਨਾਲ ਫਿਲਮ ਨਹੀਂ ਬਣਾ ਪਾਏ।

Punjabi Bollywood Tadkaਹੁਣ ਅਜਿਹੀਆਂ ਖਬਰਾ ਹਨ ਕਿ ਹੰਸਲ ਨੇ ਸ਼੍ਰੀਦੇਵੀ ਦੇ ਅਚਾਨਕ ਦਿਹਾਂਤ ਦੀ ਵਜ੍ਹਾ ਨਾਲ ਫਿਲਮ ਮੇਕਰ ਉਨ੍ਹਾਂ ਨਾਲ ਤਾਂ ਫਿਲਮ ਨਹੀਂ ਬਣਾ ਪਾਏ ਪਰ ਉਹ ਉਨ੍ਹਾਂ ਦੀ ਜ਼ਿੰਦਗੀ 'ਤੇ ਫਿਲਮ ਬਣਾ ਸਕਦੇ ਹਨ ਅਤੇ ਇਸ ਦੇ ਲਈ ਉਹ ਅਦਾਕਾਰਾ ਵਿਦਿਆ ਬਾਲਨ ਨੂੰ ਲੈ ਸਕਦੇ ਹਨ। ਖਬਰਾਂ ਹਨ ਕਿ ਉਹ ਛੇਤੀ ਹੀ ਵਿਦਿਆ ਨੂੰ ਅਪ੍ਰੋਚ ਕਰ ਸਕਦੇ ਹਨ। ਉਂਝ ਵਿਦਿਆ ਹਾਲ ਹੀ ਵਿਚ ਫਿਲਮ ਤੁਮਹਾਰੀ ਸੁਲੁ' ਵਿਚ ਉਨ੍ਹਾਂ ਦੇ ਗੀਤ 'ਹਵਾ-ਹਵਾਈ' ਨੂੰ ਵੱਡੇ ਪਰਦੇ 'ਤੇ ਉਤਾਰਦੀ ਹੋਈ ਨਜ਼ਰ  ਆਈ ਸੀ।

Punjabi Bollywood Tadka


Tags: SrideviVidya BalanHansal MehtaChandniJudaai

Edited By

Manju

Manju is News Editor at Jagbani.