ਮੁੰਬਈ (ਬਿਊਰੋ)— ਹਿੰਦੀ ਸਿਨੇਮਾ ਦੀ ਫੀਮੇਲ ਸੁਪਰਸਟਾਰ ਸ਼੍ਰੀਦੇਵੀ ਦੇ ਅਚਾਨਕ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਅਨਸੁਣੀਆਂ ਕਹਾਣੀਆਂ ਇਕ ਵਾਰ ਫਿਰ ਸੁਣਨ ਨੂੰ ਮਿਲ ਸਕਦੀਆਂ ਹਨ। ਉਨ੍ਹਾਂ ਦੇ ਜੀਵਨ ਦੇ ਕੁਝ ਅਣਸੁਣੇ ਪਹਿਲੂਆਂ ਨੂੰ ਪਰਦੇ 'ਤੇ ਕਹਿ ਸਕਦੇ ਹਨ ਫਿਲਮ ਮੇਕਰ ਹੰਸਲ ਮਹਿਤਾ। ਦਰਅਸਲ ਅਨੌਖੇ ਅਭਿਨਏ ਅਤੇ ਦਿਲਕਸ਼ ਅਦਾਵਾਂ ਦੀ ਧਨੀ 'ਹਵਾ-ਹਵਾਈ' ਦੀ ਜ਼ਿੰਦਗੀ 'ਤੇ ਹੁਣ ਇਕ ਫਿਲਮ ਬਨਣ ਜਾ ਰਹੀ ਹੈ। ਅਜਿਹੀਆਂ ਖਬਰਾਂ ਹਨ ਕਿ ਸ਼੍ਰੀਦੇਵੀ ਦੀ ਜ਼ਿੰਦਗੀ 'ਤੇ ਡਾਇਰੈਕਟਰ ਹੰਸਲ ਮਹਿਤਾ ਫਿਲਮ ਬਣਾਉਣ ਜਾ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ 'ਹਵਾ-ਹਵਾਈ' ਇਕ ਵਾਰ ਫਿਰ ਦਰਸ਼ਕਾਂ ਸਾਹਮਣੇ ਹੋਵੇਗੀ।
ਇਕ ਰਿਪੋਰਟ ਮੁਤਾਬਕ ਡਾਇਰੈਕਟਰ ਹੰਸਲ ਮਹਿਤਾ ਸ਼੍ਰੀਦੇਵੀ ਨਾਲ ਇਕ ਫਿਲਮ ਬਣਾਉਣ ਵਾਲੇ ਸਨ ਇਸ ਨੂੰ ਲੈ ਕੇ ਉਹ ਸ਼੍ਰੀਦੇਵੀ ਨੂੰ ਅਪ੍ਰੋਚ ਹੀ ਕਰਨ ਵਾਲੇ ਸਨ ਪਰ ਉਸ ਤੋਂ ਪਹਿਲਾਂ ਦੁਬਈ ਦੇ ਇਕ ਹੋਟਲ ਦੇ ਬਾਥਟਬ ਵਿਚ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹੰਸਲ ਨੂੰ ਇਸ ਗੱਲ ਦਾ ਹਮੇਸ਼ਾ ਅਫ਼ਸੋਸ ਰਹੇਗਾ ਕਿ ਉਹ ਸ਼੍ਰੀਦੇਵੀ ਨਾਲ ਫਿਲਮ ਨਹੀਂ ਬਣਾ ਪਾਏ।
ਹੁਣ ਅਜਿਹੀਆਂ ਖਬਰਾ ਹਨ ਕਿ ਹੰਸਲ ਨੇ ਸ਼੍ਰੀਦੇਵੀ ਦੇ ਅਚਾਨਕ ਦਿਹਾਂਤ ਦੀ ਵਜ੍ਹਾ ਨਾਲ ਫਿਲਮ ਮੇਕਰ ਉਨ੍ਹਾਂ ਨਾਲ ਤਾਂ ਫਿਲਮ ਨਹੀਂ ਬਣਾ ਪਾਏ ਪਰ ਉਹ ਉਨ੍ਹਾਂ ਦੀ ਜ਼ਿੰਦਗੀ 'ਤੇ ਫਿਲਮ ਬਣਾ ਸਕਦੇ ਹਨ ਅਤੇ ਇਸ ਦੇ ਲਈ ਉਹ ਅਦਾਕਾਰਾ ਵਿਦਿਆ ਬਾਲਨ ਨੂੰ ਲੈ ਸਕਦੇ ਹਨ। ਖਬਰਾਂ ਹਨ ਕਿ ਉਹ ਛੇਤੀ ਹੀ ਵਿਦਿਆ ਨੂੰ ਅਪ੍ਰੋਚ ਕਰ ਸਕਦੇ ਹਨ। ਉਂਝ ਵਿਦਿਆ ਹਾਲ ਹੀ ਵਿਚ ਫਿਲਮ ਤੁਮਹਾਰੀ ਸੁਲੁ' ਵਿਚ ਉਨ੍ਹਾਂ ਦੇ ਗੀਤ 'ਹਵਾ-ਹਵਾਈ' ਨੂੰ ਵੱਡੇ ਪਰਦੇ 'ਤੇ ਉਤਾਰਦੀ ਹੋਈ ਨਜ਼ਰ ਆਈ ਸੀ।