FacebookTwitterg+Mail

ਸ਼੍ਰੀਦੇਵੀ ਦੇ ਸਟਾਰਡਮ ਤੋਂ ਡਰਦੇ ਅਨਿਲ ਨੇ ਠੁਕਰਾਈਆਂ ਸਨ ਇਹ 2 ਫਿਲਮਾਂ

sridevi
18 June, 2018 09:36:28 AM

ਮੁੰਬਈ (ਬਿਊਰੋ)— ਅਨਿਲ ਕਪੂਰ ਅਤੇ ਸ਼੍ਰੀਦੇਵੀ ਦੀ ਜੋੜੀ ਨੂੰ ਲੋਕ ਬਹੁਤ ਪਸੰਦ ਕਰਦੇ ਸਨ। ਦੋਵਾਂ ਨੇ ਇਕੱਠੇ 'ਮਿਸਟਰ ਇੰਡੀਆ', 'ਲਮਹੇ', 'ਜੁਦਾਈ' ਵਰਗੀਆਂ ਕਈ ਫਿਲਮਾਂ ਵਿਚ ਕੰਮ ਕੀਤਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼੍ਰੀਦੇਵੀ, ਅਨਿਲ ਕਪੂਰ ਤੋਂ ਵੱਡੀ ਸਟਾਰ ਸੀ ਅਤੇ ਸ਼ਾਇਦ ਇਸ ਗੱਲ ਤੋਂ ਅਨਿਲ ਨੂੰ ਡਰ ਲੱਗਦਾ ਸੀ।
Image result for sridevi anil kapoor movies
ਅਨਿਸ ਨੂੰ ਲੱਗਦਾ ਸੀ ਕਿ ਉਹ ਜਿਸ ਫਿਲਮ ਵਿਚ ਸ਼੍ਰੀਦੇਵੀ ਨਾਲ ਕੰਮ ਕਰਦੇ ਹਨ, ਉਸ ਵਿਚ ਸ਼੍ਰੀਦੇਵੀ ਉਨ੍ਹਾਂ ਨੂੰ ਜ਼ਿਆਦਾ ਪ੍ਰਸ਼ੰਸਾ ਬਟੋਰ ਲੈ ਜਾਂਦੀ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸ਼੍ਰੀਦੇਵੀ ਨਾਲ ਦੋ ਫਿਲਮਾਂ ਕਰਨ ਤੋਂ ਮਨਾ ਕਰ ਦਿੱਤਾ ਸੀ। ਇਨ੍ਹਾਂ ਫਿਲਮਾਂ ਦਾ ਨਾਮ 'ਚਾਲਬਾਜ' ਅਤੇ 'ਚਾਂਦਨੀ' ਸੀ।
Image result for sridevi anil kapoor movies
ਡੇਕੱਨ ਕ੍ਰੋਨੀਕਲ ਨੇ ਕਪੂਰ ਪਰਿਵਾਰ ਦੇ ਦੋਸਤ ਦੇ ਹਵਾਲੇ ਨਾਲ ਲਿਖਿਆ,''ਅਨਿਲ ਨੂੰ ਸ਼੍ਰੀਦੇਵੀ ਦੇ ਸਟਾਰਡਮ ਤੋਂ ਖਤਰਾ ਮਹਿਸੂਸ ਹੁੰਦਾ ਸੀ। ਜਿਸ ਫਿਲਮ 'ਚ ਉਨ੍ਹਾਂ ਨੂੰ ਲੱਗਦਾ ਸੀ ਕਿ ਹੀਰੋ ਦਾ ਰੋਲ ਹੀਰੋਇਨ ਤੋਂ ਘੱਟ ਹੈ, ਉਹ ਉਹ ਫਿਲਮ ਕਰਨ ਤੋਂ ਮਨਾ ਕਰ ਦਿੰਦੇ ਸਨ।''
Image result for sridevi anil kapoor
ਉਨ੍ਹਾਂ ਨੇ ਇਕੱਠੇ 'ਰਾਮ-ਅਵਤਾਰ', 'ਸੋਨੇ ਪੇ ਸੁਹਾਗਾ', 'ਜ਼ੋਸ਼ੀਲੇ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ। ਬੋਨੀ ਕਪੂਰ ਨੇ ਦੋਵਾਂ ਨੂੰ ਲੈਕ ਕੇ 'ਰੂਪ ਕੀ ਰਾਣੀ ਚੋਰੋਂ ਕਾ ਰਾਜਾ' ਬਣਾਈ ਸੀ। ਇਹ ਫਿਲਮ ਉਸ ਵੇਲੇ ਸਭ ਤੋਂ ਮਹਿੰਗੀ ਸੀ ਪਰ ਬਾਕਸ ਆਫਿਸ 'ਤੇ ਫਿਲਮ ਫਲਾਪ ਹੋ ਗਈ। ਦੋਵਾਂ ਦੀ 'ਲਾਡਲਾ' ਵੀ ਹਿੱਟ ਹੋਈ ਸੀ।
Image result for sridevi anil kapoor


Tags: SrideviAnil KapoorMr IndiaJudaaiChaalBaazChandni

Edited By

Manju

Manju is News Editor at Jagbani.