FacebookTwitterg+Mail

103 ਡਿਗਰੀ ਬੁਖਾਰ 'ਚ ਵੀ ਸ਼੍ਰੀਦੇਵੀ ਨੇ ਕੀਤੀ ਸੀ ਇਸ ਗੀਤ ਦੀ ਸ਼ੂਟਿੰਗ

sridevi
13 August, 2018 10:23:10 AM

ਮੁੰਬਈ (ਬਿਊਰੋ)— ਅੱਜ ਬਾਲੀਵੁ੍ੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਜਨਮਦਿਨ ਹੈ। ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਮਦਰਾਸ 'ਚ ਹੋਇਆ ਸੀ। ਉਨ੍ਹਾਂ ਨੂੰ ਭਾਰਤੀ ਫਿਲਮ ਜਗਤ ਦੀ ਪਹਿਲੀ ਮਹਿਲਾ ਸੁਪਰਸਟਾਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਮਸ਼ਹੂਰ ਗੀਤ ''ਨਾ ਜਾਨੇ ਕਹਾਂ ਸੇ ਆਈ ਹੈ'' ਗੀਤ ਦੀ ਜਦੋਂ ਸ਼ੂਟਿੰਗ ਕੀਤੀ ਉਦੋ ਉਨ੍ਹਾਂ ਨੂੰ 103 ਡਿਗਰੀ ਬੁਖਾਰ ਸੀ।
Image result for judai sridevi
ਸ਼੍ਰੀਦੇਵੀ ਨੇ ਹਾਲੀਬੁੱਡ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਸਟੀਵਿਨ ਸਪੀਲਬਰਗ ਦੀ ਫਿਲਮ 'ਚ ਕੰਮ ਕਰਨ ਤੋਂ ਨਾ ਕਰ ਦਿੱਤੀ ਸੀ। ਫਿਲਮ 'ਜੁਰਾਸਿਕ ਪਾਰਕ' 'ਚ ਉਨ੍ਹਾਂ ਨੇ ਇਕ ਛੋਟਾ ਜਿਹਾ ਰੋਲ ਕਰਨਾ ਸੀ ਪਰ ਉਨ੍ਹਾਂ ਨੇ ਸ਼ਮੂਲੀਅਤ ਕਾਰਨ ਉਸ ਰੋਲ ਨੂੰ ਕਰਨਾ ਠੀਕ ਨਾ ਸਮਝਿਆ। ਸ਼੍ਰੀਦੇਵੀ ਨੇ ਆਪਣੀਆਂ ਦੋਵੇਂ ਬੇਟੀਆਂ ਖੁਸ਼ੀ ਅਤੇ ਜਾਨਹਵੀ ਦਾ ਨਾਮ ਕਿਸ ਤਰ੍ਹਾਂ ਰੱਖਿਆ ਇਸ ਦੇ ਪਿੱਛੇ ਦਾ ਕਿੱਸਾ ਵੀ ਬਹੁਤ ਦਿਲਚਸਪ ਹੈ।
Image result for sridevi  photoshoot
ਦੋਵਾਂ ਦਾ ਨਾਮ ਸ਼੍ਰੀਦੇਵੀ ਨੇ ਫਿਲਮ 'ਜੁਦਾਈ' ਅਤੇ 'ਹਮਾਰਾ ਦਿਲ ਆਪਕੇ ਪਾਸ ਹੈ' ਦੀ ਹੀਰੋਈਨਾਂ ਦੇ ਨਾਮ 'ਤੇ ਰੱਖਿਆ। ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਸ਼੍ਰੀਦੇਵੀ ਨੇ ਬਤੌਰ ਗਾਇਕ ਦੇ ਤੌਰ 'ਤੇ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਫਿਲਮ 'ਚਾਂਦਨੀ' ਅਤੇ 'ਸਦਮਾ' 'ਚ ਗੀਤ ਗਾਏ ਸੀ।

ਸ਼ੁਰੂਆਤ 'ਚ ਜਦੋਂ ਸ਼੍ਰੀਦੇਵੀ ਸਾਊਥ 'ਚ ਆਈ ਸੀ ਤਾਂ ਉਨ੍ਹਾਂ ਦੀ ਆਵਾਜ਼ ਡਬ ਕੀਤੀ ਜਾਂਦੀ ਸੀ। ਫਿਲਮ 'ਆਖਿਰੀ ਰਾਸਤਾ' 'ਚ ਉਨ੍ਹਾਂ ਦੀ ਆਵਾਜ਼ ਦੀ ਡਬਿੰਗ ਸਦਾਬਹਾਰ ਅਭਿਨੇਤਰੀ ਰੇਖਾ ਨੇ ਕੀਤੀ ਸੀ। ਨਾਜ ਨੇ ਵੀ ਉਨ੍ਹਾਂ ਦੀਆਂ ਫਿਲਮਾਂ 'ਚ ਡਬਿੰਗ ਕੀਤੀ ਸੀ।
Image result for sridevi  photoshoot

Punjabi Bollywood Tadka


Tags: SrideviHappy BirthdayNa Jaane Kahan Se Aayi HaiJudaai

Edited By

Manju

Manju is News Editor at Jagbani.