ਮੁੰਬਈ (ਬਿਊਰੋ)— ਬਾਲੀਵੁੱਡ 'ਚਾਂਦਨੀ' ਸ਼੍ਰੀਦੇਵੀ ਦੇ ਜਨਮਦਿਨ ਨੂੰ ਬੀ-ਟਾਊਨ ਸੈਲੇਬ੍ਰੇਟੀ ਦੇ ਨਾਲ ਉਨ੍ਹਾਂ ਦੇ ਫੈਨਜ਼ ਵੀ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਸ਼੍ਰੀਦੇਵੀ ਦੀ ਵੱਡੀ ਧੀ ਜਾਨਹਵੀ ਕਪੂਰ ਨੇ ਸੋਸ਼ਲ ਮੀਡੀਆਿ 'ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਮਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਜਾਨਹਵੀ ਨੇ ਇੰਸਟਾਗਰਾਮ 'ਤੇ ਆਪਣੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ। ਇਸ ਵਿਚ ਜਾਨਹਵੀ ਪਾਪਾ ਬੋਨੀ ਅਤੇ ਮਾਂ ਸ਼੍ਰੀਦੇਵੀ ਨਾਲ ਦਿਖਾਈ ਦੇ ਰਹੀ ਹੈ। ਜਾਨਹਵੀ ਨੇ ਕੈਪਸ਼ਨ 'ਚ ਲਿਖਿਆ Happy birthday mam🎂 ਕਪੂਰ ਪਰਿਵਾਰ ਲਈ ਇਹ ਦਿਨ ਬਹੁਤ ਖਾਸ ਹੈ ਪਰ ਉਨ੍ਹਾਂ ਦੀ ਮੌਤ ਦੇ ਸਦਮੇ ਤੋਂ ਉਬਰ ਪਾਉਣਾ ਵੀ ਆਸਾਨ ਨਹੀਂ ਹੈ।
ਉੱਧਰ ਸ਼੍ਰੀਦੇਵੀ ਦੀ ਯਾਦ 'ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਸੋਮਵਾਰ (13 ਅਗਸਤ ਅਤੇ 14 ਅਗਸਤ) ਤੋਂ ਅਦਾਕਾਰਾ ਦੀਆਂ 6 ਫਿਲਮਾਂ ਦੀ ਸਕਰੀਨਿੰਗ ਕਰੇਗਾ। ਇਨ੍ਹਾਂ ਫਿਲਮਾਂ ਦੀ ਸਕਰੀਨਿੰਗ 1 ਮਹਾਦੇਵ ਰੋਡ ਨਵੀਂ ਦਿੱਲੀ ਦੇ ਫਿਲੰਸ ਡਿਵੀਜਨ ਆਡੀਟੋਰੀਅਮ 'ਚ ਹੈ। ਅੱਜ ਸ਼੍ਰੀਦੇਵੀ ਦਾ ਜਨਮਦਿਨ ਹੈ ਅਤੇ ਇਸ ਜਸ਼ਨ ਵਿਚ ਇਹ ਪ੍ਰੋਗਰਾਮ ਰੱਖਿਆ ਗਿਆ ਹੈ। ਪੱਦਮਸ਼੍ਰੀ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਦੀ ਫਿਲਮ 'ਮਾਮ' ਦੀ ਸਕਰੀਨਿੰਗ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਤੋਂ ਬਾਅਦ 5 ਹੋਰ ਫਿਲਮਾਂ ਦਾ ਵਾ ਵੀ ਪ੍ਰਦਰਸ਼ਨ ਹੋਵੇਗਾ।
ਅੱਜ ਸਵੇਰੇ 11.30 ਵਜੇ ਸ਼੍ਰੀਦੇਵੀ ਦੀ ਮਸ਼ਹੂਰ ਫਿਲਮ 'ਮਾਮ' ਦਿਖਾਈ ਜਾਵੇਗੀ, ਜਿਸ ਤੋਂ ਬਾਅਦ 2.30 ਵਜੇ ਨਿਰਦੇਸ਼ਕ ਜਸ਼ ਯੋਪੜਾ ਦੇ ਡਾਇਰੈਕਸ਼ਨ 'ਚ ਬਣੀ ਫਿਲਮ 'ਲਮਹੇ' ਦੀ ਸਕਰੀਨਿੰਗ ਹੋਵੇਗੀ। ਸ਼ਾਮ 7 ਵਜੇ ਅਨਿਲ ਕਪੂਰ ਅਤੇ ਸ਼੍ਰੀਦੇਵੀ ਸਟਾਰਰ ਫਿਲਮ 'ਮਿਸਟਰ ਇੰਡੀਆ' ਦਿਖਾਈ ਜਾਵੇਗੀ। ਅੱਜ ਇਨ੍ਹਾਂ ਤਿੰਨ ਫਿਲਮਾਂ ਦੀ ਸਕਰੀਨਿੰਗ ਤੋਂ ਬਾਅਦ 14 ਅਗਸਤ ਨੂੰ ਵੀ ਤਿੰਨ ਫਿਲਮਾਂ ਦੀ ਸਕਰੀਨਿੰਗ ਹੋਵੇਗੀ। ਇਨ੍ਹਾਂ 'ਚ ਪ੍ਰਦਰਸ਼ਿਤ ਹੋਣ ਵਾਲੀਆਂ ਫਿਲਮਾਂ 'ਚ 'ਇੰਗਲਿੰਸ਼ ਵਿੰਗਲਿਸ਼', 'ਸਦਮਾ' ਅਤੇ 'ਚਾਂਦਨੀ' ਸ਼ਾਮਿਲ ਹਨ।