FacebookTwitterg+Mail

ਸ਼੍ਰੀਦੇਵੀ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ, ਸਵਿਟਜ਼ਰਲੈਂਡ ਸਰਕਾਰ ਦੇਵੇਗੀ ਸ਼ਰਧਾਂਜਲੀ

sridevi
10 September, 2018 02:11:55 PM

ਮੁੰਬਈ (ਬਿਊਰੋ)— ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ 'ਹਵਾ-ਹਵਾਈ' ਸ਼੍ਰੀਦੇਵੀ ਦੀ ਮੌਤ ਨੇ ਇਸ ਸਾਲ ਫਰਵਰੀ 'ਚ ਕਈਆਂ ਨੂੰ ਹੈਰਾਨ ਕਰ ਦਿੱਤਾ ਸੀ। ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਸ਼੍ਰੀਦੇਵੀ ਦੇ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ। ਇਸ ਦੇ ਚੱਲਦੇ ਹੁਣ ਸਵਿਟਜ਼ਰਲੈਂਡ ਸਰਕਾਰ ਵੀ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਦੀ ਤਿਆਰੀ ਕਰ ਰਹੀ ਹੈ। ਦਰਅਸਲ 'ਹਵਾ-ਹਵਾਈ' ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਸਵਿਟਜ਼ਰਲੈਂਡ 'ਚ ਹੋਈ ਹੈ। 1994 'ਚ ਆਈ ਫਿਲਮ 'ਸੰਗਮ' ਪਹਿਲੀ ਬਾਲੀਵੁੱਡ ਫਿਲਮ ਸੀ, ਜਿਸ ਦੀ ਸ਼ੂਟਿੰਗ ਸਵਿਟਜ਼ਰਲੈਂਡ 'ਚ ਹੋਈ ਸੀ। ਇਸ ਤੋਂ ਬਾਅਦ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਲਈ ਸਵਿਟਜ਼ਰਲੈਂਡ ਪਸੰਦੀਦਾ ਥਾਂ ਬਣ ਗਈ ਸੀ। ਯਸ਼ਰਾਜ ਨੇ ਆਪਣੀ ਜ਼ਿਆਦਾਤਰ ਫਿਲਮਾਂ ਦੀ ਸ਼ੂਟਿੰਗ ਇੱਥੇ ਹੀ ਕੀਤੀ ਹੈ।

ਹੁਣ ਲੇਟੈਸਟ ਖਬਰ ਹੈ ਕਿ ਯਸ਼ਰਾਜ ਤੋਂ ਬਾਅਦ ਹੁਣ ਸਵਿਟਜ਼ਰਲੈਂਡ ਸਰਕਾਰ ਸ਼੍ਰੀਦੇਵੀ ਦਾ ਸਟੈਚੂ ਲਾਉਣ ਦੀ ਤਿਆਰੀ ਕਰ ਰਹੀ ਹੈ। ਸ਼੍ਰੀਦੇਵੀ ਦੀਆਂ ਵੀ ਕਈ ਫਿਲਮਾਂ ਇੱਥੇ ਹੀ ਸ਼ੂਟ ਹੋਈਆਂ ਹਨ, ਜਿਨ੍ਹਾਂ 'ਚ ਸ਼੍ਰੀਦੇਵੀ ਇੱਥੋਂ ਦੇ ਪਹਾੜਾਂ 'ਤੇ ਡਾਂਸ ਕਰਦੀ ਦਿਖਾਈ ਗਈ ਹੈ। ਇਸ ਕਾਰਨ ਸਵਿਟਜ਼ਰਲੈਂਡ ਭਾਰਤੀ ਟੂਰਿਸਟ ਦੀ ਪਹਿਲੀ ਪਸੰਦੀਦਾ ਥਾਂ ਬਣ ਗਈ ਸੀ। ਸ਼੍ਰੀਦੇਵੀ ਤੋਂ ਪਹਿਲਾਂ ਸਵਿਟਜ਼ਰਲੈਂਡ ਸਰਕਾਰ ਨੇ ਯਸ਼ਰਾਜ ਦਾ ਸਟੈਚੂ ਲਾ ਕੇ ਉਨ੍ਹਾਂ ਨੂੰ ਮਾਣ ਦਿੱਤਾ ਸੀ। ਹੁਣ ਉਨ੍ਹਾਂ ਨੇ ਟੂਰਿਜ਼ਮ ਨੂੰ ਹੋਰ ਵੀ ਪ੍ਰਮੋਟ ਕਰਨ ਲਈ ਸ਼੍ਰੀਦੇਵੀ ਦਾ ਸਟੈਚੂ ਲਾਉਣ ਦੀ ਪਲਾਨਿੰਗ ਕੀਤੀ ਹੈ। ਉਂਝ ਇਹ ਖ਼ਬਰ ਸ਼੍ਰੀਦੇਵੀ ਦੇ ਫੈਨਜ਼ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ।


Tags: Switzerland StatueSridevi Yash Chopra

Edited By

Chanda Verma

Chanda Verma is News Editor at Jagbani.