FacebookTwitterg+Mail

ਸ਼੍ਰੀਦੇਵੀ ਦੇ ਇਹ ਖਾਸ ਰਾਜ਼ ਖੁੱਲ੍ਹਣ ਤੋਂ ਡਰਦੇ ਹਨ ਬੋਨੀ ਕਪੂਰ

sridevi and boney kapoor
19 January, 2019 12:23:09 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਭਾਰਤੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸੀ। ਸ਼੍ਰੀਦੇਵੀ ਨੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਜੋ ਖਾਸ ਜਗ੍ਹਾ ਬਣਾਈ, ਉਹ ਸ਼ਾਇਦ ਹੀ ਕੋਈ ਅਦਾਕਾਰਾ ਬਣਾ ਸਕੀ ਹੋਵੇ। 'ਪਦਮਸ਼੍ਰੀ' ਤੋਂ ਇਲਾਵਾ ਉਨ੍ਹਾਂ ਨੂੰ ਅਫਗਾਨਿਸਤਾਨ ਤੋਂ ਵੀ ਫਿਲਮ 'ਖੁਦਾ ਗਵਾਹ' ਲਈ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਲੰਮੇ ਸਮੇਂ ਬਾਅਦ ਸ਼੍ਰੀਦੇਵੀ ਫਿਲਮਾਂ 'ਚ ਵਾਪਸੀ ਕਰ ਰਹੀ ਸੀ ਪਰ ਅਚਾਨਕ ਹੋਈ ਉਨ੍ਹਾਂ ਦੀ ਮੌਤ ਨਾਲ ਲੋਕਾਂ ਨੂੰ ਕਾਫੀ ਸਦਮਾ ਲੱਗਾ। ਇਸੇ ਦੌਰਾਨ ਉਨ੍ਹਾਂ ਦੇ ਨਾਂ ਤੇ ਬਣ ਰਹੀ ਫਿਲਮ 'ਸ਼੍ਰੀਦੇਵੀ ਬੰਗਲੋ' ਵਿਵਾਦਾਂ 'ਚ ਘਿਰ ਗਈ ਹੈ।

Punjabi Bollywood Tadka

ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸਨੂੰ ਲੈ ਕੇ ਫਿਲਮ ਲਗਾਤਾਰ ਵਿਵਾਦਾਂ 'ਚ ਘਿਰ ਰਹੀ ਹੈ। ਇਸ ਵਿਵਾਦ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸ਼੍ਰੀਦੇਵੀ ਦੀ ਜ਼ਿੰਦਗੀ ਦੇ ਕੁਝ ਅਜਿਹੇ ਪਹਿਲੂ ਹਨ, ਜਿਨ੍ਹਾਂ ਦਾ ਕੋਈ ਵੀ ਗਵਾਹ ਨਹੀਂ ਬਣਨਾ ਚਾਹੁੰਦਾ। ਇਸ ਫਿਲਮ ਨੂੰ ਰੁਕਵਾਉਣ ਲਈ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਫਿਲਮ ਦੇ ਨਿਰਮਾਤਾਵਾਂ ਨੂੰ ਲੀਗਲ ਨੋਟਿਸ ਵੀ ਭੇਜਿਆ ਹੈ। ਇਸ ਦਾ ਸਭ ਤੋਂ ਵੱਡਾ ਤੇ ਪਹਿਲਾਂ ਕਾਰਨ ਇਹ ਹੈ ਕਿ ਇਸ ਫਿਲਮ ਦੇ ਟਰੇਲਰ ਦੇ ਇਕ ਦ੍ਰਿਸ਼ 'ਚ ਇਕ ਔਰਤ ਨੂੰ ਬਾਥ ਟੱਬ 'ਚ ਡਿੱਗੀ ਦਿਖਾਇਆ ਗਿਆ ਹੈ। ਦੇਖਿਆ ਜਾਵੇ ਤਾਂ ਸ਼੍ਰੀ ਦੇਵੀ ਦੀ ਮੌਤ ਵੀ ਬਾਥਟੱਬ 'ਚ ਡਿੱਗਣ ਨਾਲ ਹੋਈ ਸੀ। ਇਸ ਦੌਰਾਨ ਸ਼੍ਰੀਦੇਵੀ ਦੀ ਮੌਤ ਨੂੰ ਇਕ ਹਾਦਸਾ ਕਰਾਰ ਦਿੱਤਾ ਗਿਆ ਸੀ ਪਰ ਕੁਝ ਲੋਕਾਂ ਨੇ ਬੋਨੀ ਕਪੂਰ ਦੀ ਭੂਮਿਕਾ ਨੂੰ ਲੈ ਕੇ ਸਵਾਲ ਉਠਾਏ ਸਨ। ਇਸ ਫਿਲਮ ਦੇ ਨਾਲ ਇਕ ਵਾਰ ਇਸ ਤਰ੍ਹਾਂ ਦੇ ਸਵਾਲ ਉੱਠ ਸਕਦੇ ਹਨ।
Punjabi Bollywood Tadka
ਦੱਸ ਦਈਏ ਕਿ ਸ਼੍ਰੀ ਦੇਵੀ ਨੇ ਬੋਨੀ ਕਪੂਰ ਨਾਲ ਉਦੋਂ ਵਿਆਹ ਕਰਵਾਇਆ ਸੀ, ਜਦੋਂ ਉਹ ਵਿਆਹੇ ਹੋਏ ਸਨ। ਜਦੋਂ ਬੋਨੀ ਕਪੂਰ ਦਾ ਵਿਆਹ ਟੁੱਟਿਆ ਸੀ ਤਾਂ ਉਸ ਸਮਂੇ ਬੋਨੀ ਕਪੂਰ ਕਾਫੀ ਛੋਟੇ ਸਨ। ਇਸ ਕਰਕੇ ਅਰਜੁਨ ਕਪੂਰ ਅਤੇ ਅੰਸ਼ੁਲਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

Punjabi Bollywood Tadka

ਲੰਮੇ ਸਮੇਂ ਤੱਕ ਅਰਜੁਨ ਨੇ ਸ਼੍ਰੀਦੇਵੀ ਤੇ ਉਨ੍ਹਾਂ ਦੀਆਂ ਬੇਟੀਆਂ ਨਾਲ ਗੱਲ ਨਹੀਂ ਕੀਤੀ ਸੀ। ਇਹ ਵੀ ਇਕ ਵੱਡਾ ਕਾਰਨ ਹੈ ਕਿਉਂਕਿ ਪਰਿਵਾਰ ਇਸ ਕਲੇਸ਼ ਨੂੰ ਲੋਕਾਂ ਦੇ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੇ। ਸ਼੍ਰੀ ਦੇਵੀ ਨਾਲ ਮਿਥੁਨ ਚੱਕਰਵਰਤੀ ਨਾਲ ਲੰਮਾ ਅਫੇਅਰ ਚੱਲਿਆ ਸੀ, ਭਾਵੇਂ ਇਸ ਦਾ ਕੋਈ ਪੁਖਤਾ ਸਬੂਤ ਨਹੀਂ ਸੀ ਪਰ ਇਹ ਬਹੁਤ ਹੀ ਖਰਾਬ ਸਮਾਂ ਸੀ।
Punjabi Bollywood Tadka
ਦੱਸਣਯੋਗ ਹੈ ਕਿ ਸ਼੍ਰੀਦੇਵੀ ਨੂੰ ਸ਼ਰਾਬ ਦੇ ਨਸ਼ੇ 'ਚ ਕਈ ਵਾਰ ਦੇਖਿਆ ਚੁੱਕਾ ਸੀ। ਸ਼੍ਰੀਦੇਵੀ ਦੀ ਮੌਤ ਦਾ ਕਾਰਨ ਵੀ ਉਨ੍ਹਾਂ ਦੇ ਨਸ਼ੇ ਦੀ ਹਾਲਤ ਨੂੰ ਮੰਨਿਆ ਜਾਂਦਾ ਹੈ। ਅਜਿਹੇ 'ਚ ਉਨ੍ਹਾਂ ਦੀ ਇਸ ਆਦਾਤ ਨੂੰ ਪਰਦੇ 'ਤੇ ਕਿਸ ਤਰ੍ਹਾਂ ਦਿਖਾਇਆ ਜਾ ਸਕਦਾ ਹੈ। ਕਾਰਨ ਭਾਵੇਂ ਕੋਈ ਵੀ ਹੋਵੇ ਸ਼੍ਰੀਦੇਵੀ 'ਤੇ ਫਿਲਮ ਬਣਨ ਨਾਲ ਉਨ੍ਹਾਂ ਦੀ ਚਕਾਚੌਂਧ ਨਾਲ ਭਰੀ ਜ਼ਿੰਦਗੀ ਦਾ ਇਕ ਪੰਨਾ ਅਜਿਹਾ ਵੀ ਖੁੱਲ ਜਾਵੇਗਾ, ਜੋ ਬੇਹੱਦ ਵਿਵਾਦਿਤ ਹੈ। ਅਜਿਹੇ 'ਚ ਸ਼੍ਰੀਦੇਵੀ ਦਾ ਪਰਿਵਾਰ ਤੇ ਬੋਨੀ ਕਪੂਰ ਨਹੀਂ ਚਾਹੁਣਗੇ ਕਿ ਉਨ੍ਹਾਂ ਦੀ ਜ਼ਿੰਦਗੀ 'ਤੇ ਕੋਈ ਫਿਲਮ ਬਣੇ। 

Punjabi Bollywood Tadka


Tags: Sridevi Boney Kapoor Sridevi Bungalow Priya Prakash Varrier Bollywood Celebrity

Edited By

Sunita

Sunita is News Editor at Jagbani.