FacebookTwitterg+Mail

ਪਾਰਟੀ ਤੋਂ ਨਿਕਲਦੇ ਸ਼੍ਰੀਦੇਵੀ ਨੇ ਬੋਨੀ ਕਪੂਰ ਨੂੰ ਕਿਹਾ, 'ਕੁਝ ਦਿਖਾਈ ਨਹੀਂ ਦੇ ਰਿਹਾ', ਜਾਣੋ ਪੂਰਾ ਮਾਮਲਾ

sridevi and boney kapoor
20 March, 2018 02:51:14 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਨੂੰ ਇਸ ਦੁਨੀਆਂ ਆਲਵਿਦਾ ਆਖਿਆ ਅੱਜ ਪੂਰੇ 26 ਦਿਨ ਹੋ ਗਏ ਹਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਬਾਲੀਵੁੱਡ ਇੰਡਸਟਰੀ ਨੂੰ ਕਾਫੀ ਧੱਕਾ ਲੱਗਾ। ਹਾਲ ਹੀ 'ਚ ਸ਼੍ਰੀਦੇਵੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਪਤੀ ਬੋਨੀ ਕਪੂਰ ਨਾਲ ਨਜ਼ਰ ਆ ਰਹੀ ਹੈ।
Punjabi Bollywood Tadka

ਇਹ ਤਸਵੀਰਾਂ ਅਕਤੂਬਰ 2017 'ਚ ਜਾਵੇਦ ਅਖਤਰ ਤੇ ਸ਼ਾਬਨਾ ਆਜ਼ਮੀ ਦੇ ਘਰ ਹੋਈ ਦੀਵਾਲੀ ਪਾਰਟੀ ਤੋਂ ਬਾਅਦ ਦੀਆਂ ਹਨ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਪਾਰਟੀ ਤੋਂ ਨਿਕਲਦੇ ਸਮੇਂ ਅਖਤਰ ਦੇ ਘਰ ਦੇ ਬਾਹਰ ਮੌਜ਼ੂਦਾ ਫੋਟੋਗ੍ਰਾਫਰਜ਼ ਦੀ ਫਲੈਸ਼ ਲਾਈਟ ਕਾਰਨ ਸ਼੍ਰੀਦੇਵੀ ਪਰੇਸ਼ਾਨ ਹੋ ਜਾਂਦੀ ਸੀ।
Punjabi Bollywood Tadka

ਇਸੇ ਦੌਰਾਨ ਸ਼੍ਰੀਦੇਵੀ ਨੇ ਬੋਨੀ ਕਪੂਰ ਨੂੰ ਕਿਹਾ ਕਿ ਕੁਝ ਨਜ਼ਰ ਨਹੀਂ ਆ ਰਿਹਾ। ਇੰਨਾ ਹੀ ਨਹੀਂ ਰੋਸ਼ਨੀ ਤੋਂ ਪਰੇਸ਼ਾਨ ਸ਼੍ਰੀਦੇਵੀ ਕਿਸੇ ਹੋਰ ਦੀ ਕਾਰ 'ਚ ਬੈਠ ਜਾਂਦੀ ਹੈ ਤਾਂ ਬੋਨੀ ਕਪੂਰ ਨੇ ਕਿਹਾ ਕਿ ਸਾਡੀ ਕਾਰ ਅੱਗੇ ਹੈ।
Punjabi Bollywood Tadka

ਪਹਿਲਾਂ ਤਾਂ ਸ਼੍ਰੀਦੇਵੀ ਜਵਾਬ ਦਿੰਦੀ ਹੈ ਕਿ ਉਹ ਅੱਗੇ ਜਾ ਕੇ ਗੱਡੀ ਬਦਲ ਲਵੇਗੀ ਪਰ ਬਾਅਦ 'ਚ ਉਹ ਗੱਡੀ 'ਚੋਂ ਉਤਰ ਕੇ ਆਪਣੀ ਕਾਰ ਵੱਲ ਚੱਲੀ ਜਾਂਦੀ।
Punjabi Bollywood Tadka
ਦੱਸਣਯੋਗ ਹੈ ਕਿ ਸ਼੍ਰੀਦੇਵੀ 24 ਫਰਵਰੀ ਨੂੰ ਦੁਬਈ 'ਚ ਆਪਣੇ ਭਾਣਜੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਧੀ ਖੁਸ਼ੀ ਕਪੂਰ ਤੇ ਪਤੀ ਬੋਨੀ ਕਪੂਰ ਨਾਲ ਪੁੱਜੀ ਸੀ। ਇਸ ਦੌਰਾਨ ਸਾਰੇ ਫੰਕਸ਼ਨ ਸ਼੍ਰੀਦੇਵੀ ਨੇ ਵਧੀਆ ਢੰਗ ਨਾਲ ਦੇਖੇ।
Punjabi Bollywood Tadka

ਇਸੇ ਦੌਰਾਨ 24 ਫਰਵਰੀ ਦੇਰ ਰਾਤ ਹੋਟਲ ਦੇ ਬਾਥਟੱਬ 'ਚ ਡੁੱਬਣ ਕਾਰਨ ਸ਼੍ਰੀਦੇਵੀ ਦੀ ਮੌਤ ਹੋ ਗਈ। ਸ਼੍ਰੀਦੇਵੀ ਦੀ ਮ੍ਰਿਤਕ ਦੇਹ 27 ਫਰਵਰੀ ਨੂੰ ਦੇਰ ਰਾਤ ਮੁੰਬਈ ਲਿਆਂਦੀ ਗਈ ਤੇ 28 ਫਰਵਰੀ ਨੂੰ ਪੂਰੇ ਰੀਤੀ ਰਿਵਾਜਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: SrideviBoney KapoorJanhvi KapoorKhushi KapoorDubaiJaved Akhtar Diwali Party

Edited By

Sunita

Sunita is News Editor at Jagbani.