FacebookTwitterg+Mail

ਵਿਆਹ ਦੀ 22ਵੀਂ ਵਰ੍ਹੇਗੰਢ 'ਤੇ ਬੋਨੀ ਕਪੂਰ ਨੇ ਟਵਿਟਰ 'ਤੇ ਸ਼ੇਅਰ ਕੀਤੇ ਸ਼੍ਰੀਦੇਵੀ ਨਾਲ ਬਿਤਾਏ ਆਖਰੀ ਪਲ

sridevi and boney kapoor
03 June, 2018 01:37:59 PM

ਮੁੰੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਤੇ ਬੋਨੀ ਕਪੂਰ ਦੇ ਵਿਆਹ ਨੂੰ 2 ਜੂਨ ਨੂੰ ਪੂਰੇ 22 ਸਾਲ ਹੋ ਗਏ ਹਨ। ਇਸ ਖਾਸ ਮੌਕੇ ਨੂੰ ਬੋਨੀ ਨਾਲ ਸੈਲੀਬ੍ਰੇਟ ਕਰਨ ਲਈ ਸ਼੍ਰੀਦੇਵੀ ਇਸ ਦੁਨੀਆ 'ਚ ਨਹੀਂ ਰਹੀ। ਅਜਿਹੇ 'ਚ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਉਸ ਦੇ ਟਵਿਟਰ ਅਕਾਊਂਟ 'ਤੇ ਇਕ ਬਹੁਤ ਹੀ ਇਮੋਸ਼ਨਲ ਵੀਡੀਓ ਪੋਸਟ ਕੀਤੀ ਹੈ।
Punjabi Bollywood Tadka
ਬੋਨੀ ਦੁਆਰਾ ਸ਼ੇਅਰ ਕੀਤੀ ਵੀਡੀਓ 'ਚ ਸ਼੍ਰੀਦੇਵੀ ਭਾਣਜੇ ਮੋਹਿਤ ਮਾਰਵਾਹ ਦੇ ਵਿਆਹ 'ਚ ਪੁੱਜੀ ਹੋਈ ਹੈ। ਇਸ ਵੀਡੀਓ 'ਚ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਹੱਸਦੀ-ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਬੋਨੀ ਨੇ ਇਸ ਵੀਡੀਓ ਨਾਲ ਇਮੋਸ਼ਨਲ ਕੈਪਸ਼ਨ ਲਿਖਿਆ, ''ਅੱਜ ਤੁਹਾਡੀ 22ਵੀਂ ਵਿਆਹ ਦੀ ਵਰ੍ਹੇਗੰਢ ਹੈ ਜਾਨ...ਮੇਰੀ ਪਤਨੀ, ਮੇਰੀ ਸੋਲਮੇਟ, ਪਿਆਰ ਦਾ ਪ੍ਰਤੀਕ। ਤੁਹਾਡਾ ਹਾਸਾ, ਜ਼ਿੰਦਗੀ ਮੇਰੇ ਅੰਦਰ ਵਸਦੀ ਹੈ।''


ਦੱਸ ਦੇਈਏ ਕਿ ਸ਼੍ਰੀਦੇਵੀ ਇਸੇ ਵਿਆਹ 'ਚ ਸ਼ਾਮਲ ਹੋਣ ਦੁਬਈ ਗਈ ਸੀ, ਜਿਥੋਂ ਉਹ ਕਦੇ ਵਾਪਸ ਹੀ ਨਾ ਪਰਤ ਸਕੀ। ਵਿਆਹ 'ਚ ਉਨ੍ਹਾਂ ਨਾਲ ਬੋਨੀ ਕਪੂਰ ਤੇ ਛੋਟੀ ਧੀ ਖੁਸ਼ੀ ਕਪੂਰ ਗਈ ਸੀ ਪਰ ਉਹ ਵਿਆਹ ਤੋਂ ਤੁਰੰਤ ਬਾਅਦ ਹੀ ਪਰਤ ਆਏ ਸਨ ਪਰ ਸ਼੍ਰੀਦੇਵੀ ਉਥੇ ਹੀ ਰੁੱਕ ਗਈ ਸੀ।
Punjabi Bollywood Tadka
ਇਸ ਤੋਂ ਬਾਅਦ ਬੋਨੀ ਕਪੂਰ ਨੂੰ ਸਰਪ੍ਰਾਈਜ਼ ਦੇਣ ਦੋਬਾਰਾ ਪਹੁੰਚੇ ਤੇ ਉਸੇ ਰਾਤ ਕਰੀਬ 8 ਵਜੇ ਬਾਥਟਬ 'ਚ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਅਚਾਨਕ ਹੋਈ ਇਸ ਤਰ੍ਹਾਂ ਮੌਤ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਜਿਥੇ ਸ਼੍ਰੀਦੇਵੀ ਦੇ ਫੈਨਜ਼ ਨੂੰ ਇਸ ਗੱਲ ਦਾ ਝਟਕਾ ਲੱਗਾ ਉਥੇ ਹੀ ਬਾਲੀਵੁੱਡ ਸਿਤਾਰੇ ਵੀ ਸਦਮੇ 'ਚ ਚਲੇ ਗਏ ਸਨ।  
Punjabi Bollywood Tadka

Punjabi Bollywood Tadka


Tags: 22nd Wedding AnniversarySrideviBoney KapoorJanhvi Kapoor

Edited By

Sunita

Sunita is News Editor at Jagbani.