ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਅਚਾਨਕ ਦਿਹਾਂਤ ਨਾਲ ਪੂਰਾ ਬਾਲੀਵੁੱਡ ਸਦਮੇ 'ਚ ਹੈ। ਬਾਲੀਵੁੱਡ ਤੋਂ ਲੈ ਕੇ ਟੀ. ਵੀ. ਤੇ ਆਮ ਜਨਤਾ ਵੀ ਸ਼੍ਰੀਦੇਵੀ ਦੀ ਮੌਤ ਨਾਲ ਕਾਫੀ ਦੁੱਖੀ ਹੈ। ਹਰ ਕੋਈ ਸ਼੍ਰੀਦੇਵੀ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਦੇ ਰਿਹਾ ਹੈ।
ਟੀ. ਵੀ. ਦੀ ਮਸ਼ਹੂਰ ਅਦਾਕਾਰਾ ਦੀਪਿਕਾ ਸਿੰਘ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕਰਕੇ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦਿੱਤੀ ਪਰ ਖਾਸ ਗੱਲ ਇਹ ਹੈ ਕਿ ਦੀਪਿਕਾ ਨੇ ਖੁਦ ਨੂੰ ਸ਼੍ਰੀਦੇਵੀ ਦੀ 'look-alike' ਦੱਸਿਆ ਹੈ। ਦੀਪਿਕਾ ਨੇ ਤਸਵੀਰ ਸ਼ੇਅਰ ਕਰਦੇ ਕੈਪਸ਼ਨ 'ਚ ਲਿਖਿਆ, ''ਮੇਰੀ ਸਫਲਤਾ ਪਿੱਛੇ ਸ਼੍ਰੀਦੇਵੀ ਹੀ ਹੈ ਤੇ ਸ਼੍ਰੀਦੇਵੀ ਦੀ ਵਜ੍ਹਾ ਨਾਲ ਹੀ ਮਸ਼ਹੂਰ ਹੋਈ ਹਾਂ। ਮੇਰੇ ਕਈ ਫੈਨਜ਼ ਨੂੰ ਅਜਿਹਾ ਲੱਗਦਾ ਹੈ ਕਿ ਮੈਂ ਸ਼੍ਰੀਦੇਵੀ ਵਾਂਗ ਦਿਖਦੀ ਹਾਂ, ਸ਼ਾਇਦ ਇਹੀ ਲੁੱਕ ਕਾਰਨ ਮੈਨੂੰ ਪਹਿਲਾਂ ਬ੍ਰੇਕ ਮਿਲਿਆ।''
ਦੀਪਿਕਾ ਸਿੰਘ ਨੇ ਅੱਗੇ ਕਿਹਾ, ''ਮੈਂ ਤੁਹਾਡੇ ਸ਼੍ਰੀਦੇਵੀ ਨਾਲ ਸਿੰਘਾਪੁਰ 'ਚ ਟੀ. ਵੀ. ਸ਼ੋਅ 'ਦੀਆ ਔਰ ਬਾਤੀ ਹਮ' ਦੀ ਸ਼ੂਟਿੰਗ ਦੌਰਾਨ ਮਿਲੀ ਸੀ। ਤੁਸੀਂ ਮੈਨੂੰ ਉਸ ਸਮੇਂ ਕਾਫੀ ਸ਼ੁੱਭਕਾਮਨਾਵਾਂ ਦਿੱਤੀਆਂ ਸਨ, ਮੈਂ ਅੱਜ ਵੀ ਤੁਹਾਡੀ ਸਮਾਈਲ (ਹਾਸੇ) ਨੂੰ ਨਹੀਂ ਭੁੱਲਾ ਸਕੀ, ਜੋ ਉਸ ਮੀਟਿੰਗ ਦੌਰਾਨ ਤੁਹਾਡੇ ਚਿਹਰੇ 'ਤੇ ਸੀ।''
ਦੱਸਣਯੋਗ ਹੈ ਕਿ ਦੀਪਿਕਾ ਟੀ. ਵੀ. ਦੇ ਮਸ਼ਹੂਰ ਸ਼ੋਅ 'ਦੀਆ ਔਰ ਬਾਤੀ ਹਮ' 'ਚ ਸੰਧਿਆ ਬੀਂਦਨੀ ਦੇ ਕਿਰਦਾਰ 'ਚ ਨਜ਼ਰ ਆਈ ਸੀ, ਜਿਸ ਦੇ ਜਰੀਏ ਉਸ ਨੇ ਘਰ-ਘਰ 'ਚ ਆਪਣੀ ਖਾਸ ਪਛਾਣ ਬਣਾਈ ਹੈ।