ਮੁੰਬਈ(ਬਿਊਰੋ)— ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਜਾਹਨਵੀ ਕਪੂਰ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਰੋ-ਰੋ ਕੇ ਉਸ ਦਾ ਬੁਰਾ ਹਾਲ ਹੋ ਗਿਆ ਹੈ। ਪਾਪਾ ਬੋਨੀ ਕਪੂਰ ਨਾਲ-ਨਾਲ ਉਸ ਨੂੰ ਫਿਲਮ ਅਦਾਕਾਰਾ ਸ਼ਾਲਿਨੀ ਕਪੂਰ ਨੇ ਵੀ ਹੋਂਸਲਾ ਦੇ ਰਹੀ ਹੈ।
ਦੱਸ ਦੇਈਏ ਕਿ ਸ਼੍ਰੀਦੇਵੀ ਦੀ ਅਚਾਨਕ ਹੋਈ ਮੌਤ ਨਾਲ ਉਸ ਦੀਆਂ ਦੋਵੇਂ ਬੇਟੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਉਸ ਇਸ ਸਦਮੇ 'ਚ ਬਾਹਰ ਨਹੀਂ ਨਿਕਲ ਰਹੀਆਂ। ਸ਼੍ਰੀਦੇਵੀ ਦੀਆਂ ਦੋਨੇਂ ਬੇਟੀਆਂ 'ਚੋਂ ਵੱਡੀ ਬੇਟੀ ਜਾਹਨਵੀ ਕਪੂਰ ਆਪਣੀ ਮਾਂ ਦੇ ਕਾਫੀ ਕਰੀਬ ਸੀ। ਸ਼੍ਰੀਦੇਵੀ ਹਰ ਜਗ੍ਹਾ ਜਾਹਨਵੀ ਕਪੂਰ ਨਾਲ ਹੀ ਹੁੰਦੀ ਸੀ।
ਇਥੋਂ ਤੱਕ ਕੀ ਜਾਹਨਵੀ ਕਪੂਰ ਦੀ ਪਹਿਲੀ ਫਿਲਮ 'ਧੜਕ' ਲਈ ਸ਼੍ਰੀਦੇਵੀ ਨੇ ਜਾਹਨਵੀ ਨੂੰ ਖੁਦ ਤਿਆਰ ਕੀਤਾ ਸੀ। ਫਿਲਮ 'ਧੜਕ' ਦੀ ਸ਼ੂਟਿੰਗ 'ਚ ਬਿੱਜੀ ਜਾਹਨਵੀ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਮਾਂ ਸ਼੍ਰੀਦੇਵੀ ਦੀ ਮੌਤ ਦੁਬਈ 'ਚ ਹੋ ਗਈ ਹੈ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ। ਉਹ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੀ ਸੀ। ਅਜਿਹੇ 'ਚ ਉਸ ਦੇ ਕੋ-ਸਟਾਰ ਨੇ ਜਾਹਨਵੀ ਨੂੰ ਸੰਭਲਣ ਦੀ ਕੋਸ਼ਿਸ਼ ਕੀਤੀ। ਬਾਅਦ 'ਚ ਅਨਿਲ ਕਪੂਰ ਉਸ ਨੂੰ ਆਪਣੇ ਘਰ ਲੈ ਕੇ ਗਿਆ ਸੀ।
ਦੱਸ ਦੇਈਏ ਕਿ ਜਾਹਨਵੀ ਕਪੂਰ ਆਪਣੇ ਮਾਤਾ-ਪਿਤਾ ਤੇ ਛੋਟੀ ਭੈਣ ਨਾਲ ਮੋਹਿਤ ਦੇ ਵਿਆਹ 'ਚ ਦੁਬਈ ਨਹੀਂ ਜਾ ਸਕੀ ਸੀ। ਖਬਰ ਹੈ ਕਿ ਟੀ. ਵੀ. ਤੇ ਫਿਲਮ ਸਟਾਰ ਸ਼ਾਲਿਨੀ ਕਪੂਰ ਜਾਹਨਵੀ ਕਪੂਰ ਦੇ ਇਕੱਲੇਪਨ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ। ਸੂਤਰਾਂ ਦੀ ਮੰਨੀਏ ਤਾਂ ਜਾਹਨਵੀ ਕਪੂਰ ਦੀ ਆਉਣ ਵਾਲੀ ਫਿਲਮ 'ਧੜਕ' 'ਚ ਸ਼ਾਲਿਨੀ ਕਪੂਰ ਹੀ ਜਾਹਨਵੀ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ।
ਜਾਹਨਵੀ ਕਪੂਰ ਦਾ ਆਨਸਕ੍ਰੀਨ ਮਾਂ ਸ਼ਾਲਿਨੀ ਨੇ ਸ਼੍ਰੀਦੇਵੀ ਦੇ ਇਸ ਅਚਾਨਕ ਦਿਹਾਂਤ 'ਤੇ ਜਾਹਨਵੀ ਬਾਰੇ ਦੱਸਦੇ ਹੋਅ ਕਿ, ''ਜਾਹਨਵੀ ਦੇ ਇਕੱਲੇਪਨ ਨੂੰ ਲੈ ਕੇ ਕਾਫੀ ਪਰੇਸ਼ਾਨ ਹਾਂ। ਭਾਵੇਂ ਹੀ ਉਹ ਜਾਹਨਵੀ ਨਾਲ ਆਨਸਕ੍ਰੀਨ ਮਾਂ ਦਾ ਕਿਰਦਾਰ ਨਿਭਾ ਰਹੀ ਹੈ ਪਰ ਅਸਲ 'ਚ ਦੋਵਾਂ 'ਚ ਇਕ ਅਜਿਹੀ ਕੈਮਿਸਟਰੀ ਤਾਂ ਬਣ ਚੁੱਕੀ ਹੈ ਕਿ ਮੈਨੂੰ ਇਕ ਮਾਂ ਦੇ ਤੌਰ 'ਤੇ ਜਾਹਨਵੀ ਦੀ ਚਿੰਤਾ ਕਰਨਾ ਸ਼ੁਰੂ ਕਰ ਦਿੱਤਾ ਹੈ।''
ਸ਼ਾਲਿਨੀ ਕਪੂਰ ਨੇ ਅੱਗੇ ਦੱਸਿਆ ਕਿ ਜਾਹਨਵੀ ਦੀ ਮਾਂ ਦਾ ਕਿਰਦਾਰ ਨਿਭਾਉਣ ਦੌਰਾਨ ਉਸ ਨੇ ਸ਼੍ਰੀਦੇਵੀ ਤੇ ਜਾਹਨਵੀ ਦੇ ਪਿਆਰ ਭਰੇ ਰਿਸ਼ਤੇ ਬਾਰੇ ਵੀ ਕਾਫੀ ਗੱਲਾਂ ਪਤਾ ਚੱਲੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਜਾਹਨਵੀ ਤੇ ਸ਼੍ਰੀਦੇਵੀ ਦੇ ਰਿਸ਼ਤੇ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਮੈਂ ਕੋਸ਼ਿਸ਼ ਕਰਾਂਗੀ ਕੀ ਇਕ ਮਾਂ ਵਾਂਗ ਹੀ ਜਾਹਨਵੀ ਦਾ ਪੂਰਾ ਖਿਆ ਰੱਖ ਸਕਾਂ।