FacebookTwitterg+Mail

KBC ਰਜਿਸਟਰੇਸ਼ਨ 'ਚ ਪੁੱਛਿਆ ਗਿਆ ਸ਼੍ਰੀਦੇਵੀ ਨਾਲ ਜੁੜਿਆ ਅਜਿਹਾ ਸਵਾਲ

sridevi and kaun banega crorepati
12 June, 2018 12:32:26 PM

ਨਵੀਂ ਦਿੱਲੀ(ਬਿਊਰੋ)— 'ਕੌਣ ਬਣੇਗਾ ਕਰੋੜਪਤੀ 10' ਦੀ ਰਜਿਸਟਰੇਸ਼ਨ ਪ੍ਰਕਿਰਿਆ ਜ਼ਾਰੀ ਹੈ। ਸੋਮਵਾਰ ਨੂੰ ਰਜਿਸਟਰੇਸ਼ਨ 'ਚ ਬਾਲੀਵੁੱਡ ਸ਼੍ਰੀਦੇਵੀ ਦੀ ਜ਼ਿੰਦਗੀ ਨਾਲ ਜੁੜਿਆ ਸਵਾਲ ਪੁੱਛਿਆ ਗਿਆ। ਇਹ ਸਵਾਲ ਸ਼੍ਰੀਦੇਵੀ ਦੇ ਨਾਂ ਨਾਲ ਜੁੜਿਆ ਹੋਇਆ ਸੀ। ਸਵਾਲ ਸੀ- 'ਇਨ੍ਹਾਂ 'ਚੋਂ ਕਿਸ ਨਾਂ ਨਾਲ ਅਸੀਂ ਸ਼੍ਰੀ ਅੰਮਾ ਯੇਂਗਰ ਅਯੱਪਨ ਨੂੰ ਬਿਹਤਰ ਜਾਣਦੇ ਹਨ?
ਸਵਾਲ ਦੇ ਆਪਸ਼ਨ 'ਚ ਜੈਲਲਿਤਾ, ਸ਼੍ਰੀਪ੍ਰਿਆ, ਜਯਾ ਪ੍ਰਦਾ ਤੇ ਸ਼੍ਰੀਦੇਵੀ ਦੇ ਨਾਂ ਦਿੱਤੇ ਸਨ। ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਅਸਲੀ ਨਾਂ ਸ਼੍ਰੀ ਅੰਮਾ ਯੇਂਗਰ ਅਯੱਪਨ ਸੀ ਪਰ ਉਹ ਸ਼੍ਰੀਦੇਵੀ ਦੇ ਨਾਂ ਨਾਲ ਮਸ਼ਹੂਰ ਹੋਈ। ਇਸ ਤੋਂ ਪਹਿਲਾਂ ਕੇ. ਬੀ. ਸੀ. ਰਜਿਸਟਰੇਸ਼ਨ 'ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਸੀ। ਰਜਿਸਟਰੇਸ਼ਨ ਦਾ ਤੀਜਾ ਸਵਾਲ ਸੀ ਕਿ ਸੈਲੀਬ੍ਰਿਟੀ ਕੱਪਲ ਵਿਰੁਸ਼ਕਾ ਦਾ ਵਿਆਹ ਕਿਹੜੇ ਦੇਸ਼ 'ਚ ਹੋਇਆ ਸੀ। ਆਪਸ਼ਨ ਦੇ ਤੌਰ 'ਤੇ ਸਪੇਨ, ਗ੍ਰੀਸ, ਮਾਲਦੀਵ ਤੇ ਇਟਲੀ ਦਿੱਤੇ ਗਏ ਸਨ। 
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਦੇ ਇਸ ਸ਼ੋਅ 'ਚ 22 ਜੂਨ ਤੱਕ ਟੀ. ਵੀ. 'ਤੇ ਸਵਾਲ ਪੁੱਛੇ ਜਾਣਗੇ। ਸਹੀਂ ਜਵਾਬ ਦੇਣ ਵਾਲਿਆਂ ਨੂੰ ਸ਼ਾਰਟ ਲਿਸਟ ਕਰਕੇ ਆਡੀਸ਼ਨ ਲਈ ਬੁਲਾਇਆ ਜਾਵੇਗਾ। 'ਕੌਣ ਬਣੇਗਾ ਕਰੋੜਪਤੀ' ਦਾ 10ਵਾਂ ਸੀਜ਼ਨ ਜਲਦ ਹੀ ਸੋਨੀ. ਟੀ. ਵੀ. 'ਤੇ ਆਨ ਏਅਰ ਹੋਵੇਗਾ। 'ਕੇ. ਬੀ. ਸੀ) ਖੇਡਣ ਲਈ ਤੁਹਾਨੂੰ ਰਜਿਸਟਰੇਸ਼ਨ ਕਰਨਾ ਹੋਵੇਗਾ ਤੇ ਉਸ ਲਈ ਤੁਹਾਨੂੰ ਐੱਸ. ਐੱਮ. ਐੱਸ, ਕਾਲ, ਮੋਬਾਇਲ ਐਪ, ਆਨਲਾਈਨ ਤੇ ਆਈ. ਵੀ. ਆਰ. ਦਾ ਇਸਤੇਮਾਲ ਕਰ ਸਕਦੇ ਹਨ।


Tags: SrideviKaun Banega CrorepatiAmitabh BachchanVirushkaAnushka SharmaVirat Kohli Bollywood Celebrity

Edited By

Sunita

Sunita is News Editor at Jagbani.