ਮੁੰਬਈ(ਬਿਊਰੋ)— 90 ਦੇ ਦਹਾਕੇ 'ਚ ਸ਼੍ਰੀਦੇਵੀ ਤੇ ਮਾਧੁਰੀ ਦੀਕਸ਼ਿਤ ਇਕ-ਦੂਜੇ ਨੂੰ ਕੜੀ ਟੱਕਰ ਦਿੰਦੀਆਂ ਸਨ, ਕਿਉਂਕਿ ਜਿਸ ਸਮੇਂ ਸ਼੍ਰੀਦੇਵੀ ਆਪਣੇ ਸਟਾਰਡਮ ਦੇ ਚਰਮ 'ਤੇ ਸੀ, ਮਾਧੁਰੀ ਨੇ ਆ ਕੇ ਉਨ੍ਹਾਂ ਨੂੰ ਟੱਕਰ ਦਿੱਤੀ ਸੀ। ਹੁਣ ਇਕ ਵਾਰ ਫਿਰ ਇੰਨ੍ਹਾਂ ਸੈਲੀਬ੍ਰਿਟੀਜ਼ ਦੀ ਤੁਲਨਾ ਹੋ ਰਹੀ ਹੈ। ਵਜ੍ਹਾ ਹੈ ਕਰਨ ਜੌਹਰ ਦੀ ਫਿਲਮ 'ਕਲੰਕ', ਜੋ ਪਹਿਲਾਂ ਸ਼੍ਰੀਦੇਵੀ ਕਰਨ ਵਾਲੀ ਸੀ, ਜਿਸ ਨੂੰ ਹੁਣ ਮਾਧੁਰੀ ਕਰ ਰਹੀ ਹੈ। ਹਾਲਾਂਕਿ ਹੁਣ ਸ਼੍ਰੀਦੇਵੀ ਇਸ ਦੁਨੀਆ 'ਚ ਨਹੀਂ ਰਹੀ। ਅਜਿਹੇ 'ਚ ਮਾਧੁਰੀ ਦੀਕਸ਼ਿਤ ਨੇ ਆਪਣੇ ਤੇ ਸ਼੍ਰੀਦੇਵੀ ਦੇ ਰਿਸ਼ਤੇ, ਤੁਲਨਾ ਤੇ ਦੁਸ਼ਮਣੀ ਦੇ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਇਕ ਇੰਟਰਵਿਊ ਦੌਰਾਨ ਮਾਧੁਰੀ ਨੇ ਕਿਹਾ ਹੈ ਕਿ, ''ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਕਿਸੇ ਦੇ ਪੈਰਲਲ ਆ ਕੇ ਖੜ੍ਹੀ ਹੋ ਗਈ ਸੀ। ਸ਼੍ਰੀਦੇਵੀ ਮੇਰੇ ਤੋਂ ਪਹਿਲਾਂ ਫਿਲਮਾਂ 'ਚ ਆ ਚੁੱਕੀ ਸੀ। ਉਨ੍ਹਾਂ ਨੇ ਹਿੰਦੀ ਤੇ ਦੱਖਣੀ ਇੰਡਸਟਰੀ 'ਚ ਕਈ ਫਿਲਮਾਂ ਕੀਤੀਆਂ ਹਨ। ਮੈਂ ਸਿਰਫ ਆਪਣੇ ਕਿਰਦਾਰ ਨੂੰ ਇੰਜੁਆਏ ਕਰਦੀ ਸੀ।'' 'ਬੇਟਾ' ਵੀ ਪਹਿਲਾਂ ਸ਼੍ਰੀਦੇਵੀ ਨੂੰ ਹੋਈ ਸੀ ਆਫਰ ਸਾਲ 1992 'ਚ ਆਈ ਫਿਲਮ 'ਬੇਟਾ' ਨੇ ਮਾਧੁਰੀ ਦੀਕਸ਼ਿਤ ਨੂੰ 'ਧਕ ਧਕ' ਗਰਲ ਦੇ ਰੂਪ 'ਚ ਪਛਾਣ ਦਿੱਤੀ ਸੀ। ਘੱਟ ਲੋਕ ਹੀ ਜਾਣਦੇ ਹਨ ਕਿ ਇਹ ਫਿਲਮ ਸ਼੍ਰੀਦੇਵੀ ਲਈ ਲਿਖੀ ਗਈ ਸੀ। ਉਸ ਸਮੇਂ ਸ਼੍ਰੀਦੇਵੀ ਪਹਿਲਾਂ ਤੋਂ ਹੀ ਅਨਿਲ ਕਪੂਰ ਨਾਲ ਕਈ ਫਿਲਮਾਂ 'ਚ ਕੰਮ ਕਰ ਰਹੀ ਸੀ। ਇਸ ਲਈ ਉਨ੍ਹਾਂ ਨੇ ਇਸ ਫਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੇ ਇਨਕਾਰ ਕਰਨ ਤੋਂ ਬਾਅਦ ਇਹ ਫਿਲਮ ਮਾਧੁਰੀ ਨੇ ਕੀਤੀ ਸੀ। ਸਟਾਰਡਮ ਦੀ ਇਸ ਫਾਈਟ/ਲੜਾਈ ਦਾ ਨਤੀਜਾ ਰਿਹਾ ਕਿ ਇੰਨੇ ਸਾਲ ਇਕ ਹੀ ਇੰਡਸਟਰੀ 'ਚ ਕੰਮ ਕਰਨ ਦੇ ਬਾਵਜੂਦ ਇਨ੍ਹਾਂ ਦੇ ਰਿਸ਼ਤਿਆਂ 'ਚ ਕਦੇ ਨਜ਼ਦੀਕੀ ਨਾ ਸਕੀ। ਇਸ ਗੱਲ 'ਤੇ ਸਫਾਈ ਦਿੰਦੇ ਹੋਏ ਮਾਧੁਰੀ ਨੇ ਕਿਹਾ ਕਿ ਮੈਂ ਚੰਗੇ ਤਰੀਕੇ ਨਾਲ ਨਹੀਂ ਜਾਣਦੀ ਸੀ, ਕਿਉਂਕਿ ਅਸੀਂ ਦਿਨ 'ਚ 3-3 ਸ਼ਿਫਟ ਕਰਦੇ ਸਨ। ਅਸੀਂ ਪ੍ਰੈੱਸ ਦੇ ਮੁਕਾਬਲੇ ਬਾਰੇ ਪੜ੍ਹਦੇ ਰਹਿੰਦੇ ਸਨ। ਇਹ ਕਾਫੀ ਦੁੱਖ ਦੀ ਗੱਲ ਹੈ ਕਿ ਸ਼੍ਰੀਦੇਵੀ ਇੰਨੀ ਘੱਟ ਉਮਰ 'ਚ ਚਲੀ ਗਈ। ਜਲਦ ਹੀ ਮਾਧੁਰੀ ਕਰਨ ਜੌਹਰ ਦੀ ਫਿਲਮ 'ਕੰਲਕ' 'ਚ ਸੰਜੇ ਦੱਤ ਨਾਲ ਦਿਖਾਈ ਦੇਵੇਗੀ। ਇਸ ਫਿਲਮ 'ਚ ਵਰੁਣ ਧਵਨ ਤੇ ਆਲੀਆ ਭੱਟ ਵੀ ਨਜ਼ਰ ਆਉਣਗੇ।