FacebookTwitterg+Mail

ਸ਼੍ਰੀਦੇਵੀ ਦੀ 'ਚਾਂਦਨੀ' ਫਿਲਮ ਦੇ ਲੇਖਕ ਨੂੰ ਪਿਆ ਦਿਲ ਦਾ ਦੌਰਾ, ICU 'ਚ ਭਰਤੀ

sridevi and sagar sarhadi
03 March, 2018 10:39:23 AM

ਮੁੰਬਈ(ਬਿਊਰੋ)— ਸ਼੍ਰੀਦੇਵੀ ਦੀ ਮਸ਼ਹੂਰ ਫਿਲਮ 'ਚਾਂਦਨੀ' ਦੇ ਲੇਖਕ ਸਾਗਰ ਸਰਹੱਦੀ (84) ਨੂੰ ਹਾਰਟ ਅਟੈਕ ਆਇਆ ਹੈ। ਇਸ ਤੋਂ ਬਾਅਦ ਉਸ ਨੂੰ ਸਾਇਨ ਮੁੰਬਈ ਦੇ ਐੱਸ. ਆਰ. ਮਹਿਤਾ ਕਾਰਡੀਓਲਾਜੀ ਐਂਡ ਆਰਥੋਪੀਡਿਕਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ ਉਸ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ। ਦੱਸ ਦੇਈਏ ਕਿ ਉਨ੍ਹਾਂ ਨੇ 'ਨੂਰੀ', 'ਕਭੀ ਕਭੀ', 'ਸਿਲਸਿਲਾ', 'ਲੋਰੀ', 'ਫਾਸਲੇ', 'ਬਾਜ਼ਾਰ', 'ਦੀਵਾਨ' ਤੇ 'ਰੰਗ' ਵਰਗੀਆਂ ਫਿਲਮਾਂ 'ਚ ਬਤੌਰ ਸਕ੍ਰੀਨ ਰਾਈਟਰ ਕੰਮ ਕੀਤਾ ਹੈ। ਸਰਹੱਦੀ ਨੇ ਸਾਲ 1971 'ਚ ਫਿਲਮ 'ਅਨੁਭਵ' ਨਾਲ ਬਤੌਰ ਸਕ੍ਰੀਨ ਰਾਈਟਰ ਦੀ ਸ਼ੁਰੂਆਤ ਕੀਤੀ। ਫਿਲਮੀ ਸਕ੍ਰਿਪਟਿੰਗ ਦੀ ਦੁਨੀਆ 'ਚ ਸਾਗਰ ਸਰਹੱਦੀ ਕਾਫੀ ਮਸ਼ਹੂਰ ਹੈ।

Punjabi Bollywood Tadka
ਵਿਆਹ ਕਰਦਾ ਤਾਂ ਗੁੰਮ ਹੋ ਜਾਂਦਾ ਰੋਮਾਂਸ
ਆਪਣੇ ਜ਼ਮਾਨੇ 'ਚ ਰੋਮਾਂਟਿਕ ਡਾਈਲਾਗ ਦੇ ਸਰਤਾਜ ਆਖੇ ਜਾਣ ਵਾਲੇ ਸਰਹੱਦੀ ਨੇ ਵਿਆਹ ਨਹੀਂ ਕਰਵਾਇਆ। ਉਸ ਮੁਤਾਬਕ, ਬਿਨਾਂ ਵਿਆਹ ਦੇ ਹੀ ਉਨ੍ਹਾਂ ਨੇ ਇਸ਼ਕ ਦੇ ਦੋ ਪਹਿਲੂ ਦੇਖੇ। ਆਪਣੇ ਜ਼ਮਾਨੇ 'ਚ ਉਸ ਦੇ ਖਾਸ ਅਫੇਅਰ ਰਹੇ, ਜਿਸ ਨਾਲ ਉਸ ਦੀਆਂ ਪ੍ਰੇਮਿਕਾਵਾਂ ਨੇ ਉਸ ਨੂੰ ਪਿਆਰ ਤਾਂ ਦਿੱਤਾ ਪਰ ਉਨ੍ਹਾਂ ਦਾ ਵਾਰ-ਵਾਰ ਛੱਡ ਕੇ ਜਾਣਾ ਦੁੱਖ ਵੀ ਦਿੰਦਾ ਰਿਹਾ। ਉਸ ਦੇ ਡਾਈਲਾਗ ਦਿਲੋ-ਦਿਮਾਗ 'ਤੇ ਛਾ ਜਾਣ ਵਾਲੀ ਗਹਿਰਾਈ ਸ਼ਾਇਦ ਉਥੋਂ ਹੀ ਆਈ ਹੈ। ਸਰਹੱਦੀ, ''ਮੈਂ ਵਿਆਹ ਕਰਦਾ ਤਾਂ ਇਕ ਨਾ ਇਕ ਦਿਨ ਸਾਰਾ ਰੋਮਾਂਸ ਗੁੰਮ ਹੋ ਜਾਂਦਾ।''


Tags: SrideviBoney KapoorChandniSagar SarhadiRishi KapoorVinod KhannaWaheeda Rehman

Edited By

Sunita

Sunita is News Editor at Jagbani.