ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਕਈ ਨਵੇਂ ਖੁਲਾਸੇ ਹੋ ਰਹੇ ਹਨ ਪਰ ਉਸ ਦੀ ਭੈਣ ਸ਼੍ਰੀਲਤਾ ਹੁਣ ਤੱਕ ਚੁੱਪ ਸੀ। ਖਬਰਾਂ ਮੁਤਾਬਕ ਸ਼੍ਰੀਦੇਵੀ ਤੇ ਉਸ ਦੀ ਭੈਣ ਦੇ ਰਿਸ਼ਤੇ ਚੰਗੇ ਨਹੀਂ ਚੱਲ ਰਹੇ ਸਨ ਪਰ ਇਨ੍ਹਾਂ ਸਾਰੇ ਸਵਾਲਾਂ 'ਤੇ ਸ਼੍ਰੀਲਤਾ ਦੇ ਪਤੀ ਸੰਜੇ ਰਾਮਾਸਵਾਮੀ ਦਾ ਬਿਆਨ ਸਾਹਮਣੇ ਆਇਆ ਹੈ। ਡੀ. ਐੱਨ. ਏ. 'ਚ ਛਪੀ ਰਿਪੋਰਟ ਮੁਤਾਬਕ ਸੰਜੇ ਦਾ ਆਖਣਾ ਹੈ ਕਿ, ''ਮੇਰੀ ਪਤਨੀ ਸ਼੍ਰੀਲਤਾ 'ਤੇ ਕਈ ਦੋਸ਼ ਲੱਗ ਰਹੇ ਹਨ। ਕਿਹਾ ਜਾ ਰਿਹਾ ਹੈ ਉਨ੍ਹਾਂ ਨੇ ਸ਼੍ਰੀਦੇਵੀ ਦੀ ਸੰਪਤੀ ਨੂੰ ਜ਼ਬਤ ਲਈ ਹੈ।
ਸ਼੍ਰੀਦੇਵੀ ਦੀ ਮੌਤ 'ਤੇ ਚੁੱਪੀ ਰਹਿਣ ਕਾਰਨ ਕਈ ਦੋਸ਼ ਲਾਏ ਜਾ ਰਹੇ ਹਨ, ਜਦੋਂਕਿ ਇਹ ਸਾਰੇ ਦੋਸ਼ ਗਲਤ ਹਨ। ਸੰਜੇ ਨੇ ਕਿਹਾ, ਸ਼੍ਰੀਲਤਾ ਨਾਲ ਮੇਰਾ ਵਿਆਹ ਹੋਏ ਨੂੰ 28 ਸਾਲ ਹੋ ਚੁੱਕੇ ਹਨ। ਸ਼੍ਰੀਦੇਵੀ ਦਾ ਜਾਣਾ ਸਾਡੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਕਪੂਰ ਪਰਿਵਾਰ ਨਾਲ ਸਾਡੇ ਰਿਸ਼ਤੇ ਹਮੇਸ਼ਾ ਹੀ ਚੰਗੇ ਰਹੇ ਹਨ। ਮੇਰੀ ਪਤਨੀ ਉਨ੍ਹਾਂ ਦੀ ਮੌਤ ਕਾਰਨ ਕਾਫੀ ਦੁੱਖੀ ਹੈ। ਸ਼੍ਰੀਦੇਵੀ ਪਰਿਵਾਰ ਦਾ ਹਿੱਸਾ ਹਮੇਸ਼ਾ ਰਹੇਗੀ। ਸਾਡੇ ਪੂਰੇ ਪਰਿਵਾਰ ਲਈ ਸ਼੍ਰੀਦੇਵੀ ਇਕ ਮਿਸਾਲ ਹੈ। ਸੰਪਤੀ ਨਾਲ ਜੁੜੀਆਂ ਸਾਰੀਆਂ ਗੱਲਾਂ ਬੇਬੁਨਿਆਦ ਹਨ। ਅਸੀਂ ਸਾਰੇ ਇਸ ਦੁੱਖ ਦੀ ਘੜੀ 'ਚ ਬੋਨੀ ਕਪੂਰ ਨਾਲ ਖੜ੍ਹੇ ਹਾਂ।'' ਦੱਸ ਦੇਈਏ ਕਿ ਸ਼੍ਰੀਦੇਵੀ ਦੇ ਅੰਕਲ ਦੇ ਲਾਏ ਗਏ ਸਾਰੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ, ''ਵੇਣੁਗੋਪਾਲ ਰੈੱਡੀ ਨਾਲ ਸਾਡੇ ਪਰਿਵਾਰ ਦਾ ਕੋਈ ਵਾਸਤਾ (ਰਿਸ਼ਤਾ) ਨਹੀਂ ਹੈ। ਸ਼੍ਰੀਦੇਵੀ ਦੀ ਮੌਤ ਦਰਦ 'ਚ ਹੋਈ, ਉਨ੍ਹਾਂ ਦੀ ਜ਼ਿੰਦਗੀ ਬਹੁਤ ਤਕਲੀਫ 'ਚ ਸੀ।'' ਦੱਸਣਯੋਗ ਹੈ ਕਿ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੀ ਭੈਣ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਨ੍ਹਾਂ ਦੇ ਅੰਕਲ ਨੇ ਕਿਹਾ ਸੀ ਕਿ, ਸ਼੍ਰੀਦੇਵੀ ਦੀ ਸੰਪਤੀ ਬੋਨੀ ਕਪੂਰ ਨੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਕਰਨ ਲਈ ਵੇਚ ਦਿੱਤੀ ਸੀ। ਸੂਤਰਾਂ ਮੁਤਾਬਕ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਸ਼੍ਰੀਦੇਵੀ ਤੇ ਉਸ ਦੀ ਭੈਣ ਸ਼੍ਰੀਲਤਾ 'ਚ ਕਾਫੀ ਸਮੇਂ ਤੋਂ ਕਾਨੂੰਨੀ ਲੜਾਈ ਜਾਰੀ ਸੀ। ਸ਼੍ਰੀਦੇਵੀ ਦੀ ਮੌਤ ਹੋਣ ਕਾਰਨ ਉਨ੍ਹਾਂ ਦੀ ਸੰਪਤੀ ਭੈਣ ਦੇ ਨਾਂ ਹੋ ਜਾਵੇਗੀ।