FacebookTwitterg+Mail

ਸ਼੍ਰੀਦੇਵੀ ਦੀ ਮੌਤ 'ਤੇ ਭਾਵੁਕ ਹੋਈ ਸੁਸ਼ਮਿਤਾ ਸੇਨ, ਜਾਹਨਵੀ-ਖੁਸ਼ੀ ਨੂੰ ਆਖੀ ਇਹ ਖਾਸ ਗੱਲ

sridevi and sushmita sen
03 March, 2018 11:08:18 AM

ਨਵੀਂ ਦਿੱਲੀ(ਬਿਊਰੋ)— ਸ਼੍ਰੀਦੇਵੀ 28 ਫਰਵਰੀ ਨੂੰ ਪੰਜ ਤੱਤਾਂ 'ਚ ਵਿਲੀਨ ਹੋ ਗਈ। ਉਹ ਆਪਣੇ ਪਿੱਛੇ ਦੋ ਬੇਟੀਆਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਨੂੰ ਛੱਡ ਗਈ ਹੈ। ਸ਼੍ਰੀਦੇਵੀ ਦੀ ਅੰਤਿਮ ਯਾਤਰਾ ਬਹੁਤ ਭਾਵੁਕ ਸੀ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪੂਰਾ ਬਾਲੀਵੁੱਡ ਜਗਤ ਪੁੱਜਾ ਸੀ। ਇਨ੍ਹਾਂ 'ਚੋਂ ਹੀ ਇਕ ਸੁਸ਼ਮਿਤਾ ਸੇਨ ਸੀ, ਜਿਸ ਨੇ ਸੋਸ਼ਲ ਮੀਡੀਆ 'ਤੇ ਸ਼੍ਰੀਦੇਵੀ ਦੀਆਂ ਦੋਵੇਂ ਬੇਟੀਆਂ ਦੀ ਹਿੰਮਤ ਦੀ ਤਾਰੀਫ ਕੀਤੀ ਹੈ।
Punjabi Bollywood Tadka

ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ 'ਚ ਲਿਖਿਆ, ''ਉਸ ਮਹਿਲਾ ਨੂੰ ਮੈਂ ਗੁੱਡ ਬਾਏ ਆਖ ਦਿੱਤਾ, ਜਿਸ ਨੇ ਮੈਨੂੰ 14 ਸਾਲ ਦੀ ਉਮਰ 'ਚ ਇਸਪਾਇਰ ਕੀਤਾ ਸੀ। ਅੱਜ ਪ੍ਰੇਅਰ ਮੀਟ 'ਚ ਮੈਂ ਮੈਡਮ ਦੀ ਤਾਕਤ ਨੂੰ ਉਨ੍ਹਾਂ ਦੀਆਂ ਦੋਵੇਂ ਬੇਟੀਆਂ 'ਚ ਉਨ੍ਹਾਂ ਦੇ ਪਾਲਣ-ਪੋਸ਼ਣ ਦੇ ਤਰੀਕੇ ਨੂੰ ਪਾਇਆ। ਉਨ੍ਹਾਂ ਨੇ ਬਹੁਤ ਹਿੰਮਤ ਦਿਖਾਈ।''
Punjabi Bollywood Tadka

ਸ਼੍ਰੀਦੇਵੀ ਦੇ ਅੰਤਿਮ ਦਰਸ਼ਨ ਲਈ ਸ਼ਾਹਰੁਖ ਖਾਨ, ਜਯਾ ਬੱਚਨ, ਐਸ਼ਵਰਿਆ ਰਾਏ ਬੱਚਨ, ਅਮਿਤਾਭ ਬੱਚਨ, ਅਨੁਪਮ ਖੇਰ ਵਰਗੇ ਸਿਤਾਰੇ ਪੁੱਜੇ ਸਨ। ਇਸ ਦੁੱਖ ਦੀ ਘੜੀ 'ਚ ਪੂਰਾ ਕਪੂਰ ਖਾਨਦਾਨ ਬੋਨੀ ਕਪੂਰ ਤੇ ਉਸ ਦੀਆਂ ਦੋ ਬੇਟੀਆਂ ਨਾਲ ਖੜ੍ਹਾ ਰਿਹਾ। ਬੋਨੀ ਕਪੂਰ ਦੀ ਪਹਿਲੀ ਪਤਨੀ ਦੇ ਬੱਚੇ ਅਰਜੁਨ ਕਪੂਰ, ਅੰਸ਼ੁਲਾ ਵੀ ਪੂਰੇ ਸਮੇਂ ਨਾਲ ਖੜ੍ਹੇ ਨਜ਼ਰ ਆਏ।

 

A post shared by Sushmita Sen (@sushmitasen47) on

ਦੱਸਣਯੋਗ ਹੈ ਕਿ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ 21 ਸਾਲ ਦੀ ਹੈ ਤੇ ਫਿਲਮ 'ਧੜਕ' ਨਾਲ ਬਾਲੀਵੁੱਡ ਕਰਨ ਵਾਲੀ ਹੈ। ਫਿਲਮ ਇਸ ਸਾਲ ਜੁਲਾਈ 'ਚ ਰਿਲੀਜ਼ ਹੋਵੇਗੀ। ਦੂਜੀ ਬੇਟੀ ਖੁਸ਼ੀ ਕਪੂਰ ਅਜੇ ਸਿਰਫ 17 ਸਾਲ ਦੀ ਹੈ।  


Tags: SrideviSushmita SenDubaiChandniJhanvi KapoorKhushi KapoorBoney Kapoor

Edited By

Sunita

Sunita is News Editor at Jagbani.