ਮੁੰਬਈ— ਪਿਛਲੇ ਐਤਵਾਰ ਬਾਲੀਵੁੱਡ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ 54 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਮਨੀਸ਼ ਮਲਹੋਤਰਾ ਨੇ ਇਕ ਸ਼ਾਨਦਾਰ ਪਾਰਟੀ ਰੱਖੀ ਗਈ ਸੀ। ਪਾਰਟੀ 'ਚ ਬਾਲੀਵੁੱਡ ਦੀ ਹਰ ਵੱਡੀ ਹਸਤੀ ਨੇ ਸ਼ਿਰਕਤ ਕੀਤੀ।
ਇਹ ਪਾਰਟੀ ਮਨੀਸ਼ ਮਲਹੋਤਰਾ ਦੇ ਘਰ 'ਚ ਸੀ। ਪਾਰਟੀ 'ਚ ਇਕ ਵਾਰ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਹੀ ਸੇਂਟਰ ਆਫ ਅਟ੍ਰੈਕਸ਼ਨ ਰਹੀ।
ਜਾਹਨਵੀ ਨੇ ਸ਼ਿਮਰੀ ਬੈਕਲੈੱਸ ਟਾਪ ਪਾਇਆ ਹੋਇਆ ਸੀ। ਨੀਲੇ ਰੰਗ ਦੀ ਜੀਨਸ ਤੇ ਹੀਲ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ-ਚੰਨ ਲਾ ਰਹੇ ਸੀ।
ਐਸ਼ਵਰਿਆ ਰਾਏ ਬੱਚਨ ਦਾ ਅੰਦਾਜ਼ ਵੀ ਦੇਖਣਯੋਗ ਸੀ। ਉਸ ਨੇ ਵੀ ਸ਼ਿਮਰੀ ਢਿੱਲਾ-ਢਿੱਲਾ ਜਿਹਾ ਗਾਊਨ ਪਾਇਆ ਹੋਇਆ ਸੀ।
ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਤੋਂ ਇਲਾਵਾ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
ਰਾਣੀ ਮੁਖਰਜੀ, ਨਵਾਜੂਦੀਨ ਸਿੱਦੀਕੀ, ਕਰਨ ਜੌਹਰ, ਰੇਖਾ, ਫਰਾਹ ਖਾਨ ਸਮੇਤ ਕਈ ਹੋਰ ਹਸਤੀਆਂ ਪਾਰਟੀ 'ਚ ਮੌਜੂਦ ਸਨ।