FacebookTwitterg+Mail

'ਸ਼੍ਰੀਦੇਵੀ ਬੰਗਲੋ' ਦੇ ਦੂਜੇ ਟੀਜ਼ਰ 'ਚ ਡਰੀ ਤੇ ਸਹਿਮੀ ਦਿਸੀ ਪ੍ਰਿਆ ਪ੍ਰਕਾਸ਼ (ਵੀਡੀਓ)

sridevi bungalow official teaser
18 March, 2019 12:30:34 PM

ਨਵੀਂ ਦਿੱਲੀ (ਬਿਊਰੋ) — ਆਪਣੀ ਅੱਖਾਂ ਦੇ ਜਾਦੂ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਮਲਿਅਲਮ ਅਦਾਕਾਰਾ ਪ੍ਰਿਆ ਪ੍ਰਕਾਸ ਵਾਰਿਅਰ ਪੂਰੇ ਦੇਸ਼ 'ਚ ਮਸ਼ਹੂਰ ਹੈ। ਪ੍ਰਿਆ ਪ੍ਰਕਾਸ਼ ਨੇ ਫਿਲਮ 'ਓਰੂ ਅਦਾਰ ਲਵ' ਨਾਲ ਅਦਾਕਾਰੀ 'ਚ ਡੈਬਿਊ ਕੀਤਾ ਅਤੇ ਹੁਣ ਉਹ ਜਲਦ ਹੀ ਬਾਲੀਵੁੱਡ 'ਚ ਵੀ ਡੈਬਿਊ ਕਰਨ ਵਾਲੀ ਹੈ। ਡਾਇਰੈਕਟਰ ਪ੍ਰਸ਼ਾਂਤ ਦੀ ਫਿਲਮ 'ਸ਼੍ਰੀਦੇਵੀ ਬੰਗਲਾ' 'ਚ ਪ੍ਰਿਆ ਪ੍ਰਕਾਸ਼ ਨਜ਼ਰ ਆਵੇਗੀ। ਫਿਲਮ ਦੇ ਪਹਿਲੇ ਟੀਜ਼ਰ ਨੂੰ ਲੈ ਕੇ ਹੀ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਹੁਣ ਹਾਲ ਹੀ 'ਚ ਫਿਲਮ ਦਾ ਦੂਜਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। 1 ਮਿੰਟ 18 ਸੈਕਿੰਡ ਦੇ ਲੰਬੇ ਟੀਜ਼ਰ 'ਚ ਪ੍ਰਿਆ ਦੇ ਕੈਰੇਕਟਰ ਦੀ ਲਵ ਲਾਈਫ ਬਾਰੇ ਦੱਸਿਆ ਗਿਆ ਹੈ, ਜਿਸ 'ਚ ਪ੍ਰਿਯਾਂਸ ਚਟਰਜੀ ਵੀ ਨਜ਼ਰ ਆ ਰਹੇ ਹਨ। ਇਸ ਪ੍ਰਿਆ ਦਾ ਕਿਰਦਾਰ ਡਰਿਆ-ਸਹਿਮਿਆ ਲੱਗ ਰਿਹਾ ਹੈ। ਹਾਲਾਂਕਿ ਪਹਿਲੇ ਟੀਜ਼ਰ ਤੋਂ ਬਾਅਦ ਦੂਜਾ ਟੀਜ਼ਰ ਵੀ ਕਾਫੀ ਦਿਲਚਸਪ ਲੱਗ ਰਿਹਾ ਹੈ।


ਦੱਸ ਦਈਏ ਕਿ 'ਸ਼੍ਰੀਦੇਵੀ ਬੰਗਲਾ' ਦੇ ਪਹਿਲੇ ਟੀਜ਼ਰ ਤੋਂ ਬਾਅਦ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਮੇਕਰਸ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ, ਕਿਉਂਕਿ ਇਸ ਟੀਜ਼ਰ 'ਚ ਸ਼੍ਰੀਦੇਵੀ ਦੀ ਮੌਤ ਨਾਲ ਜੁੜੇ ਬਾਥਟਬ ਦੇ ਕੁਝ ਸੀਨਜ਼ ਦਿਖਾਏ ਗਏ ਸਨ।  ਇਸ 'ਤੇ ਪ੍ਰਿਆ ਪ੍ਰਕਾਸ਼ ਨੇ ਕਿਹਾ ਸੀ, ''ਮੈਂ ਆਪਣੀ ਫਿਲਮ 'ਤੇ ਕੋਈ ਵਿਵਾਦ ਨਹੀਂ ਚਾਹੁੰਦੀ ਹਾਂ। ਆਖਿਰਕਾਰ ਸਾਰਾ ਪਬਲਿਸਿਟੀ ਹੈ ਪਰ ਫਿਰ ਵੀ ਮੈਂ ਨੇਗੇਟੀਵਿਟੀ ਤੋਂ ਦੂਰ ਰਹੇਗੀ। ਇਨ੍ਹਾਂ ਮਾਮਲਿਆਂ ਨੂੰ ਹੈਂਡਲ ਕਰਨਾ ਡਾਇਰੈਕਟਰ ਤੇ ਪ੍ਰੋਡਿਊਸਰ ਦਾ ਕੰਮ ਹੈ। ਮੈਂ ਸਿਰਫ ਆਪਣਾ ਕਿਰਦਾਰ ਨਿਭਾ ਰਹੀ ਹਾਂ, ਜੋ ਮੈਨੂੰ ਦਿੱਤਾ ਗਿਆ ਹੈ।''


Tags: Sridevi BungalowOfficial TeaserPriya Prakash VarrierPrasanth MambullyManish NairRoman GilbertJerome JosephRajan S GuptaBollywood Celebrity

Edited By

Sunita

Sunita is News Editor at Jagbani.