ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਆਪਣੀ ਸੁਪਰਹਿੱਟ ਫਿਲਮ 'ਚਾਂਦਨੀ' ਦੇ ਗੀਤ 'ਤੇ ਇਕ ਵਾਰ ਫਿਰ ਡਾਂਸ ਕਰਦੀ ਨਜ਼ਰ ਆਵੇਗੀ। 7 ਜੁਲਾਈ ਨੂੰ ਸਿਨੇਮਾਘਰਾਂ 'ਚ ਸ਼੍ਰੀਦੇਵੀ ਆਪਣੀ ਕਮਬੈਕ ਫਿਲਮ 'ਮੌਮ' ਨਾਲ ਨਜ਼ਰ ਆ ਰਹੀ ਹੈ। ਇਸ ਫਿਲਮ 'ਚ ਨਵਾਜ਼ੂਦੀਨ ਸਿਦਿੱਕੀ ਅਤੇ ਅਕਸ਼ੈ ਖੰਨਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਦੀ ਪ੍ਰਮੋਸ਼ਨ ਲਈ ਸ਼੍ਰੀਦੇਵੀ ਟੀ. ਵੀ. ਦੇ ਮਸ਼ਹੂਰ ਸ਼ੋਅ 'ਸਾਰੇ ਗਾਮਾ ਲਿਟਲ ਚੈਂਪ' 'ਚ ਪਹੁੰਚੀ ਸੀ। 14 ਮਈ ਨੂੰ 'ਮਦਰਸ ਡੇ' 'ਤੇ ਫਿਲਮ ਦੇ ਪ੍ਰਮੋਸ਼ਨ ਦੇ ਲਈ ਇਸ ਸਪੈਸ਼ਲ ਐਪੀਸੋਡ ਦੀ ਸ਼ੂਟਿੰਗ ਹਾਲ 'ਚ ਪੂਰੀ ਹੋਈ ਹੈ। ਇਸ ਸ਼ੋਅ 'ਚ ਕਰੀਬ 30 ਸਾਲਾਂ ਦੇ ਬਾਅਦ ਇਕ ਵਾਰ ਫਿਰ ਤੋਂ ਸ਼੍ਰੀਦੇਵੀ ਫਿਲਮ 'ਚਾਂਦਨੀ' ਦੇ ਮਸ਼ਹੂਰ ਗੀਤ 'ਮੇਰੇ ਹਾਥੋਂ ਮੇਂ ਨੋ ਨੋ ਚੂੜੀਆਂ ਹੈ' 'ਤੇ ਡਾਂਸ ਕਰਦੀ ਨਜ਼ਰ ਆਵੇਗੀ।
ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਆਪਣੇ ਡਾਂਸ ਕਰਕੇ ਹਿੰਦੀ ਫਿਲਮ ਇੰਡਸਟ੍ਰੀ 'ਚ ਕਾਫੀ ਮਸ਼ਹੂਰ ਹੈ। ਉਨ੍ਹਾਂ ਦੇ ਡਾਂਸ ਦੇ ਦੀਵਾਨੇ ਅੱਜ ਵੀ ਉਨ੍ਹਾਂ ਦੇ ਡਾਂਸ ਦੀ ਇਕ ਝਲਕ ਦੇਖਣਾ ਪਸੰਦ ਕਰਨਗੇ ਅਤੇ ਅਜਿਹੇ 'ਚ ਇਸ ਮੌਕੇ ਸ਼੍ਰੀਦੇਵੀ ਦੇ ਗੀਤਾਂ 'ਤੇ ਡਾਂਸ ਕਰਦੇ ਦੇਖਣਾ ਉਨ੍ਹਾਂ ਦੇ ਫੈਨਜ਼ ਲਈ ਕਾਫੀ ਖੁਸ਼ਖਬਰੀ ਹੋਵੇਗੀ। ਇਸ ਐਪੀਸੋਡ 'ਚ ਉਨ੍ਹਾਂ ਦੇ ਸਮਮਾਨ 'ਚ ਸਭ ਪ੍ਰਤਿਯੋਗੀਆਂ ਨੇ ਸਿਰਫ ਸ਼੍ਰੀਦੇਵੀ ਦੇ ਗੀਤਾਂ ਨੂੰ ਗਾਇਆ ਹੈ। ਇਹ ਐਪੀਸੋਡ ਜਲਦ ਹੀ ਕੁਝ ਦਿਨ੍ਹਾਂ 'ਚ ਟੈਲੀਕਾਸਟ ਕੀਤਾ ਜਾਵੇਗਾ।