FacebookTwitterg+Mail

ਸ਼੍ਰੀਦੇਵੀ ਦੀ ਛੋਟੀ ਲਾਡਲੀ ਨੇ ਇਸ ਰਿਐਲਿਟੀ ਸ਼ੋਅ ਲਈ ਦਿੱਤਾ ਆਡੀਸ਼ਨ, ਜਾਣੋ ਕੌਣ ਹੈ ਜੱਜ!

sridevi daughter khushi kapoor auditions for remo d souza dance plus
29 June, 2017 01:38:42 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਨਹਵੀ ਕਪੂਰ ਇਨ੍ਹੀ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਕਦੇ ਆਪਣੀ ਡੈਬਿਊ ਫਿਲਮ ਦੇ ਚੌਣ ਦੇ ਲਈ ਤਾਂ ਕਦੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨਾਲ ਵੱਧਦੀ ਦੋਸਤੀ ਦੇ ਲਈ ਪਰ ਜਿੱਥੇ ਸ਼੍ਰੀਦੇਵੀ ਦੀ ਵੱਡੀ ਬੇਟੀ ਫਿਲਮਾਂ 'ਚ ਐਂਟਰੀ ਕਰ ਰਹੀ ਹੈ ਤਾਂ ਉਥੇ ਹੀ ਉਨ੍ਹਾਂ ਦੀ ਛੋਟੀ ਬੇਟੀ ਟੀ. ਵੀ. 'ਤੇ ਆਉਣ ਲਈ ਤਿਆਰ ਹੈ ਪਰ ਕਿਸੇ ਟੀ. ਵੀ. ਸੀਰੀਅਲ 'ਚ ਨਹੀਂ ਬਲਕਿ ਇੱਕ ਡਾਂਸ ਰਿਐਲੀਟੀ ਸ਼ੋਅ 'ਚ ਪ੍ਰਤੀਭਾਗੀ ਬਣ ਕੇ । ਖੁਸ਼ੀ ਕਪੂਰ ਨੇ ਸਟਾਰ ਪਲਸ 'ਤੇ ਆਉਣ ਵਾਲੇ ਸ਼ੋਅ 'ਡਾਂਸ ਪਲਸ 3' ਦਾ ਆਡੀਸ਼ਨ ਦਿੱਤਾ ਹੈ। 

Punjabi Bollywood Tadka
ਖਬਰਾਂ ਅਨੁਸਾਰ ਇਸ ਆਡੀਸ਼ਨ 'ਚ ਸਲੈਕਟ ਹੋ ਕੇ ਖੁਸ਼ੀ ਕਪੂਰ ਟਾਪ 35 ਬੱਚਿਆਂ 'ਚ ਸਲੈਕਟ ਹੋ ਗਈ ਹੈ। ਇਸ ਸ਼ੋਅ ਦੇ ਜੱਜ ਕੋਰਿਓਗ੍ਰਾਫਰ ਅਤੇ ਫਿਲਮ ਮੇਕਰ ਰੇਮੋ ਡਿਸੂਜਾ ਹਨ। ਖਬਰਾਂ ਅਨੁਸਾਰ ਖੁਸ਼ੀ ਨੂੰ ਇਸ ਸ਼ੋਅ 'ਚ ਕੋਈ ਪਛਾਣ ਹੀ ਨਹੀਂ ਸਕਿਆ ਅਤੇ ਖੁਦ ਖੁਸ਼ੀ ਨੇ ਵੀ ਆਪਣੀ ਪਛਾਣ ਕਿਸੇ ਨੂੰ ਨਹੀਂ ਦੱਸੀ।

Punjabi Bollywood Tadka

ਦੱਸ ਦੇਈਏ ਕਿ ਖੁਸ਼ੀ ਆਪਣੇ ਦਮ 'ਤੇ ਇਸ ਸ਼ੋਅ 'ਚ ਸਲੈਕਟ ਹੋਣਾ ਚਾਹੁੰਦੀ ਸੀ। ਜਾਣਕਾਰੀ ਮੁਤਾਬਕ ਜਿੰਨੀ ਜਾਨਹਵੀ ਨਜ਼ਰ ਆਉਂਦੀ ਹੈ, ਉਨ੍ਹਾਂ ਹੀ ਖੁਸ਼ੀ ਨਜ਼ਰ ਆਉਂਦੀ ਹੈ। ਇਸ ਕਾਰਨ ਹੀ ਲੋਕ ਉਸ ਨੂੰ ਜ਼ਿਆਦਾ ਨਹੀਂ ਜਾਣਦੇ ਅਤੇ ਨਾਲ ਹੀ ਖੁਸ਼ੀ ਨੇ ਵੀ ਆਪਣੀ ਪਛਾਣ ਜ਼ਾਹਿਰ ਨਹੀਂ ਕੀਤੀ ।

Punjabi Bollywood Tadka

ਜਦੋਂ ਉਹ ਟਾਪ 35 'ਚ ਪਹੁੰਚ ਕੇ 'ਰੇਮੋ' ਸਰ ਦੇ ਸਾਹਮਣੇ ਪਹੁੰਚੀ ਤਾਂ ਲੋਕਾਂ ਨੂੰ ਮਹਿਸੂਸ ਹੋਇਆ ਕਿ ਇਹ ਸ਼੍ਰੀਦੇਵੀ ਦੀ ਬੇਟੀ ਹੈ।

Punjabi Bollywood Tadka


Tags: Bollywood CelebrityFilm Industry SrideviKhushi KapoorRemo D’SouzaDance Plusਸ਼੍ਰੀਦੇਵੀਖੁਸ਼ੀ ਕਪੂਰ