FacebookTwitterg+Mail

ਕੱਲ ਨੂੰ 12 ਵਜੇ ਹੋਵੇਗਾ ਸ਼੍ਰੀਦੇਵੀ ਦਾ ਅੰਤਿਮ ਸੰਸਕਾਰ, ਦੇਰ ਰਾਤ ਭਾਰਤ ਪੁੱਜੇਗੀ ਮ੍ਰਿਤਕ ਦੇਹ

sridevi death
25 February, 2018 08:24:42 PM

ਮੁੰਬਈ (ਬਿਊਰੋ)— ਸਿਰਫ 54 ਸਾਲ ਦੀ ਉਮਰ 'ਚ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ਨਾਲ ਸਾਰਾ ਭਾਰਤ ਸਦਮੇ 'ਚ ਹੈ। ਸ਼੍ਰੀਦੇਵੀ ਦੁਬਈ ਦੇ ਜੁਮੈਰਾ ਏਮੀਰੇਟਸ ਟਾਵਰ ਹੋਟਲ 'ਚ ਰੁਕੀ ਹੋਈ ਸੀ। ਇਸੇ ਹੋਟਲ ਦੇ ਕਮਰੇ 'ਚ ਸ਼੍ਰੀਦੇਵੀ ਨੇ ਆਖਰੀ ਸਾਹ ਲਏ। ਇਸੇ ਹੋਟਲ ਦੇ ਕਮਰੇ ਦੇ ਬਾਥਰੂਮ 'ਚ ਸ਼੍ਰੀਦੇਵੀ ਬੇਹੋਸ਼ ਹੋ ਕੇ ਡਿੱਗ ਗਈ ਸੀ। ਇਸ ਦੇ ਤੁਰੰਤ ਬਾਅਦ ਉਸ ਨੂੰ ਦੁਬਈ ਦੇ ਰਾਸ਼ਿਦ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼੍ਰੀਦੇਵੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸੂਤਰਾਂ ਮੁਤਾਬਕ ਮੁੰਬਈ 'ਚ ਕੱਲ ਦੁਪਹਿਰ 12 ਵਜੇ ਸਾਂਤਾਕਰੂਜ਼ 'ਚ ਅੰਤਿਮ ਸੰਸਕਾਰ ਹੋਵੇਗਾ। ਵਰਸੋਵਾ ਦੇ ਵਾਸਵਾਨੀ ਵਿਲਾ 'ਚ ਸਵੇਰੇ 9 ਤੋਂ 11 ਵਜੇ ਤਕ ਸ਼੍ਰੀਦੇਵੀ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਣਗੇ।
ਪੰਜ ਦਹਾਕਿਆਂ ਦੇ ਲੰਮੇ ਕਰੀਅਰ 'ਚ ਸ਼੍ਰੀਦੇਵੀ ਨੇ 'ਸਦਮਾ', 'ਚਾਂਦਨੀ', 'ਲਮਹੇ' ਤੋਂ ਲੈ ਕੇ 'ਇੰਗਲਿਸ਼ ਵਿੰਗਲਿਸ਼' ਤੇ 'ਮੌਮ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਕਿਰਦਾਰਾਂ ਨੂੰ ਪਰਦੇ 'ਤੇ ਸੁਰਜੀਤ ਕੀਤਾ। ਫਿਲਮ ਨਿਰਮਾਤਾ ਬੋਨੀ ਕਪੂਰ ਨਾਲ ਵਿਆਹ ਕਰਨ ਵਾਲੀ ਸ਼੍ਰੀਦੇਵੀ ਦੀਆਂ ਦੋ ਬੇਟੀਆਂ ਜਾਹਨਵੀ ਤੇ ਖੁਸ਼ੀ ਹਨ।


Tags: Sridevi Boney Kapoor Death Dubai

Edited By

Rahul Singh

Rahul Singh is News Editor at Jagbani.