FacebookTwitterg+Mail

ਸ਼੍ਰੀਦੇਵੀ ਲਈ ਰੱਖੀ ਪੂਜਾ 'ਚ ਭਾਵੁਕ ਹੋਇਆ ਕਪੂਰ ਪਰਿਵਾਰ

sridevi death anniversary
15 February, 2019 12:21:39 PM

ਮੁੰਬਈ(ਬਿਊਰੋ)— ਸ਼੍ਰੀਦੇਵੀ ਦਾ ਦਿਹਾਂਤ 24 ਫਰਵਰੀ 2018 ਨੂੰ ਦੁਬਈ ਦੇ ਇਕ ਹੋਟਲ 'ਚ ਹੋਇਆ ਸੀ। ਹੁਣ ਉਨ੍ਹਾਂ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਤਿਥੀ ਦੇ ਹਿਸਾਬ ਨਾਲ 14 ਫਰਵਰੀ ਯਾਨੀ ਬੀਤੇ ਦਿਨ ਸ਼੍ਰੀਦੇਵੀ ਦੀ ਬਰਸੀ ਸੀ। ਇਸ ਮੌਕੇ 'ਤੇ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਦੋਵਾਂ ਧੀਆਂ ਜਾਨਹਵੀ ਕਪੂਰ ਤੇ ਖੁਸ਼ੀ ਨਾਲ ਚੇਂਨਈ 'ਚ ਪੂਜਾ ਕੀਤੀ।
PunjabKesari,Sridevi Death Anniversary
ਇਹ ਪੂਜਾ ਸ਼੍ਰੀਦੇਵੀ ਦੀ ਆਤਮਾ ਦੀ ਸ਼ਾਂਤੀ ਲਈ ਰੱਖੀ ਗਈ ਸੀ। ਇਸ ਪੂਜਾ 'ਚ ਅਨਿਲ ਕਪੂਰ ਵੀ ਸ਼ਾਮਿਲ ਸਨ। ਇਹ ਪੂਜਾ ਸ਼੍ਰੀਦੇਵੀ ਦੇ ਪੇਕੇ ਘਰ ਯਾਨੀ ਚੇਂਨਈ ਵਾਲੇ ਘਰ 'ਚ ਰੱਖੀ ਗਈ ਸੀ। ਇਸ ਪੂਜਾ ਦੌਰਾਨ ਪੂਰਾ ਪਰਿਵਾਰ ਭਾਵੁਕ ਨਜ਼ਰ ਆਇਆ।
PunjabKesari,Sridevi Death Anniversary
ਸ਼੍ਰੀਦੇਵੀ ਦੇ ਜਾਣ ਨਾਲ ਅੱਜ ਵੀ ਕਪੂਰ ਪਰਿਵਾਰ ਸਦਮੇ 'ਚ ਹੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਸ਼੍ਰੀਦੇਵੀ ਮੋਹਿਤ ਮਾਰਵਾਹ ਦੇ ਵਿਆਹ ਲਈ ਦੁਬਈ ਗਈ ਸੀ। ਇੱਥੋਂ ਦੇ ਇਕ ਹੋਟਲ ਦੇ ਕਮਰੇ ਦੇ ਬਾਥਰੂਮ 'ਚ ਉਨ੍ਹਾਂ ਦੀ ਮੌਤ ਹੋਈ ਸੀ।
PunjabKesari,Sridevi Death Anniversary
ਜਦੋਂ ਤੱਕ ਬੋਨੀ ਕਪੂਰ ਕਮਰੇ 'ਚ ਪਹੁੰਚੇ ਤੱਦ ਤੱਕ ਸ਼੍ਰੀਦੇਵੀ ਦੀ ਮੌਤ ਹੋ ਚੁੱਕੀ ਸੀ। ਹੁਣ ਬੋਨੀ ਆਪਣੀਆਂ ਦੋਵਾਂ ਧੀਆਂ ਜਾਨਹਵੀ ਅਤੇ ਖੁਸ਼ੀ ਨੂੰ ਇਕੱਲੇ ਸੰਭਾਲ ਰਹੇ ਹਨ। ਸ਼੍ਰੀਦੇਵੀ ਦੇ ਜਾਣ ਤੋਂ ਬਾਅਦ ਅਰਜੁਨ ਆਪਣੀਆਂ ਭੈਣਾਂ ਦੇ ਕਾਫੀ ਕਰੀਬ ਆ ਗਏ ਹਨ। ਅਰਜੁਨ ਮਾਂ ਦੀ ਤਰ੍ਹਾਂ ਆਪਣੀਆਂ ਭੈਣਾਂ ਦਾ ਖਿਆਲ ਰੱਖਦੇ ਹਨ।


Tags: SrideviDeath Anniversary Bollywood CelebrityBoney Kapoor Janhvi Kapoor Khushi Kapoorਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari