FacebookTwitterg+Mail

Death Anniversary: ਮਾਂ ਨੂੰ ਯਾਦ ਕਰਕੇ ਭਾਵੁਕ ਹੋਈ ਜਾਨਹਵੀ ਕਪੂਰ, ਲਿਖਿਆ ਮੈਸੇਜ

sridevi death anniversary
24 February, 2020 10:10:26 AM

ਮੁੰਬਈ(ਬਿਊਰੋ)- ਦੋ ਸਾਲ ਪਹਿਲਾਂ ਅੱਜ ਹੀ ਦੇ ਦਿਨ ਬਾਲੀਵੁੱਡ ਦੀ ਪਹਿਲੀ ਫੀਮੇਲ ਸੁਪਸਟਾਰ ਸ਼੍ਰੀਦੇਵੀ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਜਦੋਂ ਸ਼੍ਰੀਦੇਵੀ ਦੀ ਮੌਤ ਹੋਈ ਸੀ ਜਾਨਹਵੀ ਉਸ ਸਮੇਂ ਆਪਣੀ ਪਹਿਲੀ ਫਿਲਮ ‘ਧੜਕ’ ਦੀ ਸ਼ੂਟਿੰਗ ਕਰ ਰਹੀ ਸੀ। ਜਾਨਹਵੀ ਲਈ ਉਹ ਪਲ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਮਾਂ ਦੀ ਬਰਸੀ ਮੌਕੇ ਜਾਨਹਵੀ ਭਾਵੁਕ ਹੋ ਗਈ। ਜਾਨਹਵੀ ਨੇ ਸ਼੍ਰੀਦੇਵੀ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਨਾਲ ਜਾਨਹਵੀ ਨੇ ਕੈਪਸ਼ਨ ਵਿਚ ਲਿਖਿਆ,‘‘ਤੁਹਾਨੂੰ ਹਰ ਦਿਨ ਯਾਦ ਕਰਦੀ ਹਾਂ। ਤਸਵੀਰ ਵਿਚ ਜਾਨਹਵੀ ਸੋਫੇ ’ਤੇ ਲੇਟੀ ਹੋਈ ਹੈ ਤੇ ਉਸ ਨੇ ਸ਼੍ਰੀਦੇਵੀ ਨੂੰ ਜ਼ੋਰ ਨਾਲ ਗਲੇ ਲਗਾਇਆ ਹੋਇਆ ਹੈ। ਬਲੈਕ ਐਂਡ ਵਾਈਟ ਇਸ ਤਸਵੀਰ ਵਿਚ ਮਾਂ-ਧੀ ਦਾ ਪਿਆਰ ਸਾਫ ਨਜ਼ਰ ਰਿਹਾ ਹੈ। ਜਾਨਹਵੀ ਦੇ ਇਸ ਪੋਸਟ ’ਤੇ ਕਈ ਸਿਤਾਰਿਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਰਨ ਜੌਹਰ ਨੇ ਹਾਰਟ ਦਾ ਇਮੋਟੀਕਾਨ ਪੋਸਟ ਕੀਤਾ ਹੈ। ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਜਾਨਹਵੀ ਪ੍ਰਤੀ ਪਿਆਰ ਜਤਾਇਆ। ਟੀ.ਵੀ. ਅਦਾਕਾਰਾ ਸਿਮਰਤੀ ਈਰਾਨੀ ਨੇ ਹਾਰਟ ਦਾ ਇਮੋਟੀਕਾਨ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 

Miss you everyday

A post shared by Janhvi Kapoor (@janhvikapoor) on Feb 23, 2020 at 12:02pm PST


ਦੱਸ ਦੇਈਏ ਕਿ ਸ਼੍ਰੀਦੇਵੀ ਨੇ ਆਪਣੀ ਧੀ ਨੂੰ ਵੀ ਸੁਪਰਸਟਾਰ ਬਣਾਉਣ ਦਾ ਸੁਪਨਾ ਦੇਖਿਆ ਸੀ ਪਰ ਜਾਹਨਵੀ ਦੀ ਡੈਬਿਊ ਫਿਲਮ ਤੋਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਅਜੋਕੇ ਦਿਨ ਨਾ ਸਿਰਫ ਪੂਰਾ ਕਪੂਰ ਖਾਨਦਾਨ ਸਗੋਂ ਦੁਨੀਆ ਭਰ ਦੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਸ਼੍ਰੀਦੇਵੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 4 ਸਾਲ ਦੀ ਉਮਰ ਤੋਂ ਕਰ ਦਿੱਤੀ ਸੀ। ਸਾਲ 1976 ਤੋਂ 1982 ਦੇ ਵਿਚਕਾਰ ਉਨ੍ਹਾਂ ਨੇ ਕਈ ਸਾਰੀਆਂ ਤਾਮਿਲ ਅਤੇ ਤੇਲੁਗੂ ਫਿਲਮਾਂ ਕੀਤੀਆਂ, ਜਿਸ ’ਚੋਂ ਜ਼ਿਆਦਾਤਰ ਫਿਲਮਾਂ ਉਨ੍ਹਾਂ ਨੇ ਰਜਨੀਕਾਂਤ, ਕਮਲ ਹਾਸਨ ਵਰਗੇ ਸੁਪਰਸਟਾਰਸ ਨਾਲ ਕੀਤੀਆਂ।

 
 
 
 
 
 
 
 
 
 
 
 
 
 

❤️❤️❤️❤️❤️❤️❤️❤️❤️❤️

A post shared by Sridevi Kapoor (@sridevi.kapoor) on Feb 21, 2018 at 8:30pm PST


ਬਾਲੀਵੁੱਡ ਵਿਚ ਸ਼੍ਰੀਦੇਵੀ ਇਕ ਅਜਿਹੀ ਅਦਾਕਾਰਾ ਰਹੀ, ਜਿਨ੍ਹਾਂ ਨੇ ਚੁਣੋਤੀ ਭਰਪੂਰ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ। 24 ਫਰਵਰੀ 2018 ਨੂੰ ਬਾਥਟਬ ਵਿਚ ਡੁੱਬਣ ਨਾਲ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਸੀ। ਸ਼੍ਰੀਦੇਵੀ ਉਸ ਸਮੇਂ ਦੁਬਈ ਵਿਚ ਸਨ, ਜਿੱਥੇ ਉਹ ਪਰਿਵਾਰ ਦੇ ਇਕ ਵਿਆਹ ਵਿਚ ਸ਼ਾਮਿਲ ਹੋਣ ਪਹੁੰਚੀ ਸੀ।


Tags: SrideviDeath AnniversaryBoney KapoorMere Haathon MeinMere Haathon MeinChandniBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari