ਜਲੰਧਰ(ਬਿਊਰੋ)— ਬਾਲੀਵੁੱਡ ਦੀ ਤਮਾਮ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਅਦਾਕਾਰਾ ਸ਼੍ਰੀਦੇਵੀ ਨੇ ਪਿਛਲੇ ਸਾਲ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਦਿੱਤਾ ਸੀ। 24 ਫਰਵਰੀ 2018 ਨੂੰ ਦੁਬਈ ਦੇ ਇਕ ਹੋਟਲ 'ਚ ਬਾਥਟੱਬ 'ਚ ਡੁੱਬਣ ਨਾਲ ਅਦਾਕਾਰਾ ਦੀ ਮੌਤ ਹੋ ਗਈ ਸੀ। ਅਜਿਹੇ 'ਚ ਅੱਜ ਸ਼੍ਰੀਦੇਵੀ ਦੀ ਬਰਸੀ ਦੇ ਦਿਨ ਉਨ੍ਹਾਂ ਦੀ ਧੀ ਜਾਨਹਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਆਪਣੀ ਮਾਂ ਨੂੰ ਯਾਦ ਕੀਤਾ ਹੈ।
ਜਾਨਹਵੀ ਕਪੂਰ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਨੂੰ ਸਾਂਝੀ ਕਰਦੇ ਹੋਏ ਲਿਖਿਆ,''ਮੇਰਾ ਦਿਲ ਹਮੇਸ਼ਾ ਬਹੁਤ ਭਾਰੀ ਰਹੇਗਾ ਪਰ ਮੈਂ ਹਮੇਸ਼ਾ ਹੱਸਦੀ ਰਹਾਂਗੀ ਕਿਉਂਕਿ ਇਸ 'ਚ ਤੁਸੀਂ ਰਹਿੰਦੇ ਹੋ।'' ਜਾਨਹਵੀ ਕਪੂਰ ਨੇ ਜੋ ਤਸਵੀਰ ਨੂੰ ਸਾਂਝੀ ਕੀਤੀ ਹੈ, ਇਸ ਤਸਵੀਰ 'ਚ ਜਾਨਹਵੀ ਨੇ ਆਪਣੀ ਮਾਂ ਸ਼੍ਰੀਦੇਵੀ ਦਾ ਹੱਥ ਫੜ੍ਹਿਆ ਹੋਇਆ ਹੈ। ਜਾਨਹਵੀ ਕਪੂਰ ਤੋਂ ਇਲਾਵਾ ਵੀ ਕਈ ਸਿਤਾਰੇ ਸ਼੍ਰੀਦੇਵੀ ਨੂੰ ਯਾਦ ਕਰ ਰਹੇ ਹਨ।
ਜਿੱਥੇ ਅਜੈ ਦੇਵਗਨ ਨੇ ਖਾਸ ਇੰਟਰਵਿਊ ਦੌਰਾਨ ਕਿਹਾ,''ਮੈਂ ਕਦੇ ਉਨ੍ਹਾਂ ਨਾਲ ਕੰਮ ਨਹੀਂ ਕੀਤਾ ਪਰ ਬਚਪਨ ਤੋਂ ਹੀ ਉਨ੍ਹਾਂ ਨੂੰ ਸਕ੍ਰੀਨ 'ਤੇ ਦੇਖਿਆ ਹੈ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਮੇਰੀ ਮੁਲਾਕਾਤ ਜਦੋਂ ਵੀ ਉਨ੍ਹਾਂ ਨਾਲ ਹੋਈ ਅਤੇ ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਜਾਣਿਆ ਕਿ ਉਹ ਬਹੁਤ ਹੀ ਸੁਲਝੀ ਹੋਈ ਇਨਸਾਨ ਸੀ।''
ਦੱਸ ਦੇਈਏ ਕਿ ਸ਼੍ਰੀਦੇਵੀ ਪਿਛਲੇ ਸਾਲ ਪਰਿਵਾਰ ਦੀ ਇਕ ਵਿਆਹ 'ਚ ਸ਼ਿਰਕਤ ਕਰਨ ਦੁਬਈ ਗਈ ਸੀ, ਜਿੱਥੇ ਬਾਥਟੱਬ 'ਚ ਉਨ੍ਹਾਂ ਦੀ ਮੌਤ ਹੋ ਗਈ। ਸ਼੍ਰੀਦੇਵੀ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਦੇਸ਼ਭਰ 'ਚ ਸੋਗ ਦੀ ਲਹਿਰ ਫੈਲ ਗਈ ਸੀ। ਸ਼੍ਰੀਦੇਵੀ ਨੇ ਬਾਲੀਵੁੱਡ 'ਚ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ।