ਮੁੰਬਈ— ਸ਼੍ਰੀਦੇਵੀ ਦੀ ਫਿਲਮ 'ਮੌਮ' ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਉਸ ਦੇ ਕਰੀਅਰ ਦੇ 50ਵੇਂ ਸਾਲ ਦੀ 300ਵੀਂ ਫਿਲਮ ਹੈ। ਅਸਲ ਜ਼ਿੰਦਗੀ 'ਚ ਸ਼੍ਰੀਦੇਵੀ ਦੋ ਬੇਟੀਆਂ (ਜਾਹਨਵੀ ਤੇ ਖੁਸ਼ੀ ਕਪੂਰ) ਦੀ ਮਾਂ ਹੈ, ਜੋ ਬੋਨੀ ਕਪੂਰ ਨਾਲ ਵਿਆਹ ਤੋਂ ਬਾਅਦ ਹੋਈਆਂ। ਉਂਝ ਇਕ ਸਮਾਂ ਉਹ ਵੀ ਆਇਆ ਸੀ, ਜਦੋਂ ਮਿਥੁਨ ਚੱਕਰਵਰਤੀ ਨੂੰ ਖੁਸ਼ ਕਰਨ ਲਈ ਸ਼੍ਰੀਦੇਵੀ ਨੇ ਬੋਨੀ ਕਪੂਰ ਨੂੰ ਰੱਖੜੀ ਬੰਨ੍ਹੀ ਸੀ। ਉਸ ਸਮੇਂ ਮਿਥੁਨ ਤੇ ਸ਼੍ਰੀਦੇਵੀ ਦੇ ਅਫੇਅਰ ਨੇ ਕਾਫੀ ਸੁਰਖੀਆਂ ਬਟੌਰੀਆਂ ਸਨ। ਸ਼੍ਰੀਦੇਵੀ ਨਾਲ ਮਿਥੁਨ ਦਾ ਅਫੇਅਰ 1984 'ਚ ਫਿਲਮ 'ਜਾਗ ਉਠਾ ਇਨਸਾਨ' ਦੇ ਸੈੱਟ 'ਤੇ ਸ਼ੁਰੂ ਹੋਇਆ। ਉਸ ਸਮੇਂ ਮਿਥੁਨ ਸ਼ਾਦੀਸ਼ੁਦਾ ਸਨ ਤੇ ਯੋਗਿਤਾ ਬਾਲੀ ਦੇ ਪਤੀ ਹੋਇਆ ਕਰਦੇ ਸਨ। ਕਈ ਖਬਰਾਂ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ 1985 'ਚ ਸ਼੍ਰੀਦੇਵੀ ਨੇ ਮਿਥੁਨ ਨਾਲ ਚੋਰੀ-ਛਿਪੇ ਵਿਆਹ ਕਰਵਾਇਆ ਸੀ ਤੇ 1988 'ਚ ਉਹ ਅਲੱਗ ਹੋ ਗਏ। ਸੂਤਰਾਂ ਮੁਤਾਬਕ ਇਕ ਇੰਟਰਵਿਊ 'ਚ ਮੋਨਾ ਕਪੂਰ ਨੇ ਖੁਲਾਸਾ ਕੀਤਾ ਸੀ ਕਿ ਮਿਥੁਨ ਨੂੰ ਆਪਣੇ ਪਿਆਰ ਦਾ ਯਕੀਨ ਦਿਵਾਉਣ ਲਈ ਸ਼੍ਰੀਦੇਵੀ ਨੇ ਉਸ ਦੇ ਸਾਬਕਾ ਪਤੀ ਬੋਨੀ ਕਪੂਰ ਨੂੰ ਰੱਖੜੀ ਬੰਨ੍ਹੀ ਸੀ। ਉਦੋਂ ਸ਼੍ਰੀਦੇਵੀ ਨੇ ਮਿਥੁਨ ਨੂੰ ਇਹ ਵੀ ਕਿਹਾ ਸੀ ਕਿ ਉਸ ਦੇ ਤੇ ਬੋਨੀ ਵਿਚਾਲੇ ਕੁਝ ਵੀ ਨਹੀਂ ਚੱਲ ਰਿਹਾ। ਕਿਹਾ ਜਾਂਦਾ ਹੈ ਕਿ ਮਿਥੁਨ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਸ਼੍ਰੀਦੇਵੀ ਬੋਨੀ ਦੇ ਨਜ਼ਦੀਕ ਜਾ ਰਹੀ ਹੈ। ਇਸ ਵਜ੍ਹਾ ਕਾਰਨ ਬੋਨੀ ਤੇ ਮਿਥੁਨ ਵਿਚਾਲੇ ਵੀ ਦੂਰੀਆਂ ਆਈਆਂ ਸਨ। ਇਸ ਲਈ ਸ਼੍ਰੀਦੇਵੀ ਬੋਨੀ ਨੂੰ ਰੱਖੜੀ ਬੰਨ੍ਹਣ ਲਈ ਤਿਆਰ ਹੋ ਗਈ।