FacebookTwitterg+Mail

13 ਸਾਲ ਦੀ ਸ਼੍ਰੀਦੇਵੀ ਪਰਦੇ 'ਤੇ ਬਣੀ ਸੀ ਰਜਨੀਕਾਂਤ ਦੀ ਮਤਰੇਈ ਮਾਂ

sridevi rajinikanth
26 February, 2018 08:56:38 AM

ਨਵੀਂ ਦਿੱਲੀ(ਬਿਊਰੋ)— ਸ਼੍ਰੀਦੇਵੀ ਇਕ ਅਜਿਹੀ ਅਭਿਨੇਤਰੀ ਸੀ ਜਿਸ ਨੇ ਬਾਲੀਵੁੱਡ 'ਚ ਇਕ ਤੋਂ ਵੱਧ ਇਕ ਕਿਰਦਾਰ ਨਿਭਾਏ। ਕਦੇ ਉਹ ਬੱਚਿਆਂ ਵਾਂਗ ਮਾਸੂਮ ਨਜ਼ਰ ਆਈ ਤਾਂ ਕਦੇ ਬੱਚਿਆਂ ਨੂੰ ਬਚਾਉਣ ਲਈ ਗੁੰਡਿਆਂ ਨਾਲ ਲੜਦੀ ਨਜ਼ਰ ਆਈ। ਉਸ ਦੇ ਖੂਬਸੂਰਤ ਚਿਹਰੇ ਦੇ ਕਾਰਨ ਕਈ ਫਿਲਮਾਂ 'ਚ ਉਸ ਨੂੰ ਭਗਵਾਨ ਦੇ ਕਿਰਦਾਰ ਦੇ ਰੂਪ 'ਚ ਵੀ ਕੰਮ ਮਿਲਿਆ। ਸ਼੍ਰੀਦੇਵੀ ਨੂੰ ਇਕ ਲੀਡ ਐਕਟਰ ਦੇ ਤੌਰ 'ਤੇ ਮਲਿਆਲਮ ਫਿਲਮ 'ਚਹਿਟਕਾਰੀ' ਵਿਚ ਪਹਿਲਾਂ ਬ੍ਰੇਕ ਮਿਲਿਆ ਪਰ ਉਨ੍ਹਾਂ ਦੇ ਕੈਰੀਅਰ 'ਚ ਉਨ੍ਹਾਂ ਨੂੰ ਸਭ ਤੋਂ ਵੱਡਾ ਚੈਲੇਂਜ ਤਾਮਿਲ ਫਿਲਮ 'ਚ ਕੰਮ ਦੌਰਾਨ ਮਿਲਿਆ। ਉਨ੍ਹਾਂ ਨੂੰ ਤਾਮਿਲ ਫਿਲਮ 'ਮੋਂਦੁਰੂ ਮੁਦਿਚੁ' ਵਿਚ ਅਭਿਨੇਤਾ ਰਜਨੀਕਾਂਤ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਦੋਂ ਸ਼੍ਰੀਦੇਵੀ ਸਿਰਫ 13 ਸਾਲ ਦੀ ਸੀ ਅਤੇ ਉਹ ਫਿਲਮ 'ਚ ਰਜਨੀਕਾਂਤ ਦੀ ਮਤਰੇਈ ਮਾਂ ਦੇ ਕਿਰਦਾਰ 'ਚ ਸੀ। ਉਸ ਸਮੇਂ ਰਜਨੀਕਾਂਤ 26 ਸਾਲ ਦੇ ਸਨ। ਫਿਲਮ 'ਚ ਮਤਰੇਈ ਮਾਂ ਦਾ ਕਿਰਦਾਰ ਨਿਭਾਉਣਾ ਸ਼੍ਰੀਦੇਵੀ ਨੂੰ ਵੱਡਾ ਚੈਲੇਂਜ ਲੱਗਿਆ ਸੀ।


Tags: SrideviRajinikanthLamheLaadlaJudaaiDharma YuddhamChaalBaazMoondru MudichuThanikattu Raja

Edited By

Manju

Manju is News Editor at Jagbani.