FacebookTwitterg+Mail

ਮੌਤ ਦੇ 1 ਸਾਲ ਬਾਅਦ ਸ਼੍ਰੀਦੇਵੀ ਦੀ ਇਹ ਤਸਵੀਰ ਹੋਈ ਵਾਇਰਲ

sridevi s picture is getting viral on social media after 1 year of death
23 February, 2019 02:03:35 PM

ਜਲੰਧਰ (ਬਿਊਰੋ)— ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਨੂੰ 24 ਫਰਵਰੀ ਨੂੰ ਇਕ ਸਾਲ ਪੂਰਾ ਹੋ ਜਾਵੇਗਾ। ਇਨ੍ਹੀਂ ਦਿਨੀਂ ਸ਼੍ਰੀਦੇਵੀ ਦੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸ਼੍ਰੀਦੇਵੀ ਪੂਰੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਦਰਅਸਲ ਇਹ ਤਸਵੀਰ ਸ਼੍ਰੀਦੇਵੀ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਦੀ ਹੈ।
ਦੱਸਣਯੋਗ ਹੈ ਕਿ ਸ਼੍ਰੀਦੇਵੀ ਪਿਛਲੇ ਸਾਲ ਦੁਬਈ 'ਚ ਆਪਣੇ ਭਾਣਜੇ ਦਾ ਵਿਆਹ ਅਟੈਂਡ ਕਰਨ ਪਹੁੰਚੀ ਸੀ। ਉਥੇ ਸ਼੍ਰੀਦੇਵੀ ਦੀ ਹੋਟਲ ਦੇ ਕਮਰੇ 'ਚ ਮੌਤ ਹੋ ਗਈ ਸੀ। ਸ਼੍ਰੀਦੇਵੀ ਦੇ ਫੈਨਜ਼ ਅੱਜ ਵੀ ਉਨ੍ਹਾਂ ਨੂੰ ਕਾਫੀ ਯਾਦ ਕਰਦੇ ਹਨ। ਸ਼੍ਰੀਦੇਵੀ ਦਾ ਪਰਿਵਾਰ ਤਾਂ ਅਜੇ ਤਕ ਇਸ ਸਦਮੇ 'ਚੋਂ ਬਾਹਰ ਨਹੀਂ ਆ ਸਕਿਆ ਹੈ।

 

 
 
 
 
 
 
 
 
 
 
 
 
 
 

❤️

A post shared by Sridevi Kapoor (@sridevi.kapoor) on Feb 22, 2018 at 4:43am PST

 

ਆਤਮਾ ਦੀ ਸ਼ਾਂਤੀ ਲਈ ਰੱਖੀ ਪੂਜਾ
ਹਾਲ ਹੀ 'ਚ ਸ਼੍ਰੀਦੇਵੀ ਦੀ ਬਰਸੀ ਮੌਕੇ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਚੇਨਈ 'ਚ ਪੂਜਾ ਰੱਖੀ ਸੀ। ਇਸ ਪੂਜਾ 'ਚ ਬੋਨੀ ਕਪੂਰ ਆਪਣੀਆਂ ਦੋਵਾਂ ਧੀਆਂ ਨਾਲ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਅਨਿਲ ਕਪੂਰ ਵੀ ਇਸ ਪੂਜਾ 'ਚ ਸ਼ਾਮਲ ਸਨ।


Tags: Sridevi Instagram Dubai Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.