FacebookTwitterg+Mail

ਮੌਤ ਤੋਂ ਬਾਅਦ ਸ਼੍ਰੀਦੇਵੀ ਦੀ ਇਕ ਹੋਰ ਵੀਡੀਓ ਵਾਇਰਲ, ਬੇਟੀ ਨੂੰ ਝਿੜਕਦੀ ਆਈ ਨਜ਼ਰ

sridevi s video viral
17 May, 2018 04:39:25 PM

ਮੁੰਬਈ (ਬਿਊਰੋ)— ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਖੁਸ਼ੀ ਕਪੂਰ ਨੂੰ ਝਿੜਕਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਸ਼੍ਰੀਦੇਵੀ ਜਾਂ ਤਾਂ ਸ਼ੂਟਿੰਗ ਕਰ ਰਹੀ ਹੈ ਜਾਂ ਕੋਈ ਇੰਟਰਵਿਊ ਦੇ ਰਹੀ ਹੈ, ਜਿਸ ਦੌਰਾਨ ਅਚਾਨਕ ਖੁਸ਼ੀ ਕਪੂਰ ਕੈਮਰੇ ਅੱਗੇ ਆ ਜਾਂਦੀ ਹੈ ਅਤੇ ਮਾਂ ਸ਼੍ਰੀਦੇਵੀ ਤੋਂ ਕੁਝ ਕਹਿੰਦੀ ਹੈ, ਜਿਸ ਕਾਰਨ ਸ਼੍ਰੀਦੇਵੀ ਪਰੇਸ਼ਾਨ ਹੋ ਜਾਂਦੀ ਹੈ। ਉਹ ਪਿਆਰ ਨਾਲ ਬੇਟੀ ਨੂੰ ਝਿੜਕਦੀ ਹੋਈ ਕਹਿੰਦੀ ਹੈ, ''ਖੁਸ਼ੀ ਪਲੀਜ਼, ਜਾਓ ਅਤੇ ਉੱਥੇ ਜਾ ਕੇ ਬੈਠ ਜਾਓ।'' ਵੀਡੀਓ 'ਚ ਸ਼੍ਰੀਦੇਵੀ ਨਾਲ ਇਕ ਲੇਡੀ ਵੀ ਬੈਠੀ ਦਿਖ ਰਹੀ ਹੈ। 

ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਆਪਣੀਆਂ ਬੇਟੀਆਂ ਦੇ ਬੇਹੱਦ ਕਰੀਬ ਸੀ। ਜਾਹਨਵੀ ਅਤੇ ਖੁਸ਼ੀ ਦੋਵੇਂ ਹੀ ਉਨ੍ਹਾਂ ਦੀਆਂ ਲਾਡਲੀਆਂ ਸਨ। ਅਦਾਕਾਰਾ ਦੀ ਮੌਤ ਕਾਰਨ ਦੋਹਾਂ ਭੈਣਾਂ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਸ਼੍ਰੀਦੇਵੀ ਦੇ ਜਾਣ ਤੋਂ ਬਾਅਦ ਹੁਣ ਬੋਨੀ ਕਪੂਰ ਆਪਣੀਆਂ ਬੇਟੀਆਂ ਦਾ ਵਧੇਰੇ ਧਿਆਨ ਰੱਖਦੇ ਹਨ। ਉੱਥੇ ਬੇਟੀਆਂ ਵੀ ਪਾਪਾ ਬੋਨੀ ਦਾ ਸ਼੍ਰੀਦੇਵੀ ਵਾਂਗ ਖਿਆਲ ਰੱਖਦੀ ਹੈ, ਇਸ ਦਾ ਹਾਲ ਹੀ 'ਚ ਨਜ਼ਾਰਾ ਨੈਸ਼ਨਲ ਐਵਾਰਡ ਸੈਰੇਮਨੀ ਦੌਰਾਨ ਦੇਖਣ ਨੂੰ ਮਿਲਿਆ।
ਦੱਸ ਦੇਈਏ ਕਿ 24 ਫਰਵਰੀ 2018 ਨੂੰ ਬਾਲੀਵੁੱਡ ਦੀ ਚਾਂਦਨੀ ਸ਼੍ਰੀਦੇਵੀ ਦਾ ਦੁਬਈ 'ਚ ਦਿਹਾਂਤ ਹੋਇਆ ਸੀ। ਸਿਰਫ 54 ਸਾਲ ਦੀ ਉਮਰ 'ਚ ਉਹ ਦੁਨੀਆ ਨੂੰ ਅਲਵਿਦਾ ਕਹਿ ਕੇ ਚੱਲੀ ਗਈ। ਉਨ੍ਹਾਂ ਦੇ ਜਾਣ ਨਾਲ ਪੂਰੀ ਦੁਨੀਆ 'ਚ ਮਾਤਮ ਛਾ ਗਿਆ ਸੀ। ਦੁਬਈ ਦੇ ਹੋਟਲ ਦੇ ਬਾਥਟਬ 'ਚ ਡੁੱਬਣ ਕਾਰਨ ਸ਼੍ਰੀਦੇਵੀ ਦੀ ਮੌਤ ਹੋਈ ਸੀ। ਹੁਣ ਸ਼ਾਹਰੁਖ ਦੀ ਫਿਲਮ 'ਜ਼ੀਰੋ' 'ਚ ਉਨ੍ਹਾਂ ਦਾ ਕੈਮਿਓ ਰੋਲ ਦੇਖਣ ਨੂੰ ਮਿਲੇਗਾ।


Tags: SrideviKhushi KapoorInstagramVideoViral

Edited By

Chanda Verma

Chanda Verma is News Editor at Jagbani.